ਕੋਣ ਕਹਿੰਦਾ ਹੈ ਕਿ ਹੰਜੂਆਂ ਚ ਵਜਨ ਨਹੀਂ ਹੁੰਦਾ
ਇਕ ਵੀ ਵਹਿ ਜਾੲੇ ਤਾਂ ਮਨ ਹਲਕਾ ਹੋ ਜਾਂਦਾ ਹੈ..!!

ਗੁੱਸਾ ਕਰਕੇ ਕੀ ਲੈਣਾ
ਬੰਦਾ ਸਬ ਕੁੱਝ ਪਿਆਰ ਨਾਲ ਜਿੱਤ ਲੈਂਦਾ

ਰਖਦੀ ਸਜਾਕੇ ਤੂੰ ਵੀ ਬਿੱਲੀ ਅਖ ਨੀ
ਨਾਗਨੀ ਦਾ ਮੈ ਵੀ ਆ ਸ਼ੌਕੀਨ ਜੱਟ ਨੀ

ਦਿਖਾਵਾ ਤਾਂ ਕਿੰਨਾ ਮਰਜ਼ੀ ਚੰਗਾ ਹੋਵੇ ਇਨਸਾਨ ਦਾ
ਰੱਬ ਵੀ ਨਜ਼ਰ ਤਾਂ ਉਸਦੀ ਨੀਅਤ ਤੇ ਰੱਖਦਾ ਹੈ

ਜੇ ਤੂੰ ਵੱਟ ਲਏ ਨੇ ਪਾਸੇ.
ਲੈ ਮੈਂ ਵੀ ਤੈੰਨੂ ਦਿਲੋ ਕੱਡਤਾ
ਲੈਣਾ ਰੱਬ ਤੋਂ ਪਹਿਲਾਂ ਤੇਰਾ ਨਾ ਛੱਡਤਾ.

ਦੇਸੀ ਦਿਲਦਾਰ ਹਾਂ
ਯਾਰਾ ਦੇ ਯਾਰ ਹਾ

ਤੈੰਨੂ ਵੇਖ ਵੇਖ ਦਿਲ ਨਾ ਭਰੇ
ਕੋਈ ਹੋਰ ਵੇਖੇ ਤਾਂ ਦਿਲ ਨਾ ਜਰੇ

ਤੇਰੀ ਮਰਜੀ ਏ ਸਾਡੇ ਨਾਲੋ ਵੱਖ ਹੌਣ ਦੀ ...
ਸਾਡੀ ਮਰਜੀ ਏ ਤੇਰੇ ਪਿਛੇ ਕੱਖ ਹੌਣ ਦੀ...!!!

ਸਾਨੂੰ ਤਾਂ ਪਿਆਰ ਦੇ ਦੋ ਲਫਜ਼ ਵੀ ਨਹੀਂ ਨਸੀਬ
ਪਰ ਬਦਨਾਮ ਇਸ ਤਰਾਂ ਹਾਂ ਅਸੀਂ
ਜਿਸ ਤਰਾਂ ਇਹ ਇਸ਼ਕ ਸਾਡੇ ਤੋਂ ਹੀ ਸ਼ੁਰੂ ਹੋਇਆ ਹੋਵੇ..!!

ਸਾਹਾਂ ਵਰਗਿਆ ਸੱਜਣਾ ਵੇ ਕਦੇ ਅੱਖੀਆਂ ਤੋਂ ਨਾ ਦੂਰ ਹੋਵੀ
ਜਿੰਨਾ ਮਰਜ਼ੀ ਹੋਵੇ ਦੁੱਖ ਭਾਵੇਂ ਕਦੇ ਸਾਨੂੰ ਛੱਡਣ ਲਈ ਨਾ ਮਜ਼ਬੂਰ ਹੋਵੀ

ਤਨ ਤੇ ਕੱਪੜਾ ਖਾਣ ਨੂੰ ਨਿਵਾਲਾ ਸਿਰ ਤੇ ਛੱਤ ਬਾਕੀ ਮਿਹਨਤ ਚੜੀ ਹੱਥੇ
ਹੇ ਸਤਿਗੁਰੂ ਅਸੀਂ ਸ਼ੁਕਰ ਗੁਜ਼ਾਰ ਹਾਂ ਤੇਰੇ ਤੇਰੀ ਹਰ ਬਖਸ਼ੀਸ਼ ਖਿੜੇ ਮੱਥੇ

ਸਮਾਂ ਦੋਸਤ ਅਤੇ ਰਿਸ਼ਤੇ ਇਹ ਉਹੋ ਚੀਜ਼ਾਂ ਨੇ ਜੋ ਸਾਨੂੰ ਮੁਫਤ ਮਿਲਦੀਆਂ ਨੇ
ਪਰ ਇਹਨਾਂ ਦੀ ਕੀਮਤ ਦਾ ਪਤਾ ਉਸ ਵਕਤ ਲਗਦਾ ਹੈ ਜਦੋਂ ਇਹ ਕਿਤੇ ਗੁਮ ਹੋ ਜਾਂਦੀਆ ਨੇ

ਸੋਨੇ ਦੇ ਗਹਿਣੇ ਚੋਂ ਕਦੇ ਵੀ ਖੁਸ਼ਬੂ ਆਵੇ ਨਾ
ਜੀਭ ਦੇ ਜ਼ਖਮਾਂ ਨੂੰ ਕੋਈ ਵੀ ਮੱਲਮ ਹਟਾਵੇ ਨਾ
ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ
ਮਾਂ-ਪਿਉ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾ ਚੋਂ

ਤੁਸੀ ਹਨੇਰੀਆ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ,
ਅਸੀਂ ਈਮਾਨੌ ਡਿੱਗਦੇ ਇਨਸਾਨ ਦੇਖੇ ਨੇ,
ਵਿਕਦੀ ਹਰ ਸ਼ੈਹ ਵੀ ਮੰਨਣਾ ਪੈ ਗਿਆ,
ਜਦੋ ਸ਼ਰੇਆਮ ਵਿਕਦੇ ਅਸੀਂ ਇਮਾਨ ਦੇਖੇ ਨੇ,
ਗਿਰਗਿਟ ਕੀ ਏ, ਮੌਸਮ ਦੀ ਤਾਂ ਗੱਲ ਹੀ ਛੱਡੋ,
ਪੈਰ 2 ਤੇ ਬਦਲਦੇ ਅਸੀਂ ਇਨਸਾਨ ਦੇਖੇ ਨੇ...

ਆਪਣੀਆ ਖੁਸ਼ੀਆ ਦੱਬ ਕੇ ਵੀ ਖੁਸ਼ ਰੱਖਦੀ ਜੀਆ ਨੂੰ
ਆਪਣਾ ਗਹਿਣਾ ਗੱਟਾ ਵੀ ਪਾ ਦਿੱਤਾ ਧੀਆਂ ਨੂੰ