ਸੋਨੇ ਦੇ ਗਹਿਣੇ ਚੋਂ ਕਦੇ ਵੀ ਖੁਸ਼ਬੂ ਆਵੇ ਨਾ ਜੀਭ ਦੇ ਜ਼ਖਮਾਂ ਨੂੰ ਕੋਈ ਵੀ ਮੱਲਮ ਹਟਾਵੇ ਨਾ
ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ ਮਾਂ ਪਿਉ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾ ਚੋਂ

ਬੰਦਾ ਖੁਦ ਦੀ ਨਜ਼ਰ ਵਿਚ ਸਹੀ ਹੋਣਾ ਚਾਹੀਦਾ
ਦੁਨੀਆ ਤਾ ਸਾਲੀ ਰੱਬ ਤੋਂ ਵੀ ਦੁਖੀ ਐ

ਧੂਏ ਦੀ ਤਰਾ ਉੱਡਣਾ ਸਿਖੋ
ਜਲਣਾ ਤਾਂ ਲੋਕ ਵੀ ਸਿਖ ਗਏ ਨੇ

ਬੀਤੇ ਵਕਤ ਦੀਆ ਯਾਦਾ ਸੰਭਾਲ ਕੇ ਰੱਖੀ
ਅਸੀ ਯਾਦ ਤਾ ਆਵਾਂਗੇ ਪਰ ਵਾਪਸ ਨਹੀਂ

ਤੂੰ online ਹੋਣ ਤੇ ਵੀ Reply ਨਹੀ ਕਰਦਾ ਕਮਲਿਆ ਅਤੇ ਅਸੀ
ਹਿਚਕਿਆ ਆਨ ਤੇ ਵੀ Net on ਕਰ ਲੈਦੇਂ ਹਾਂ

ਗੁਮ ਨਾਮਾ ਦਾ ਵੀ ਨਾਮ ਹੁੰਦਾ ਏ
ਜੇ ਬਾਬੇ ਦੀ ਮੇਹਰ ਹੋਵੇ

ਚੋਰੀ ਚੋਰੀ ਸਟੇਟਸ ਮੇਰਾ ਪੜਦੀ ਹੋਣੀ ਆਂ ਚਾਹੁੰਦੇ ਹੋਏ ਵੀ ਲਾਇਕ ਕਰਨ ਤੋਂ ਡਰਦੀ ਹੋਣੀ ਆਂ
ਕਿਸੇ ਬਹਾਨੇ ਯਾਦ ਮੇਰੀ ਤਾਂ ਆਉਂਦੀ ਹੋਵੇਗੀ ਫੇਰ ਓਸ ਵੇਲੇ ਨੂੰ ਚੇਤੇ ਕਰ ਪਛਤਾਉਂਦੀ ਹੋਵੇਗੀ

ਤੂੰ ਬੱਸ ਰੱਖੀਂ ਮੈਨੂੰ ਕੈਮ ਮਾਲਕਾ, ਬਾਕੀਆਂ ਦਾ ਕੱਡਦਾਂ ਗੇ ਵਹਿਮ ਮਾਲਕਾ.. Er kasz

ਅੰਮੀ ਨੂੰ ਵਿਚਾਰੀ ਨੂੰ ਤਾ ਇੱਕੋ ਹੀ ਫਿਕਰ ਰਹਿਦਾ,
ਲਾਲ ਮੇਰੇ ਚੰਗੀ ਤਰਾ ਸੋਏ ਕੇ ਨਹੀ ਜੀ...
ਪੁੱਤ ਸਾਡੇ ਪੈਰਾਂ ਤੇ ਖਲੋਏ ਕੇ ਨਹੀ ਜੀ,
ਥੋਡੇ ਬਾਪੂ ਜੀ ਵੀ ਪੁੱਛਦੇ ਸੀ...

ਸਾਹਮਣੇ ਮੰਜਿਲ ਸੀ ਤੇ ਪਿਛੇ ਉਸਦੀ ਅਵਾਜ਼
ਜੇ ਰੁਕਦਾ ਤਾਂ ਮੰਜਿਲ ਜਾਂਦੀ ਜੇ ਚਲਦਾ ਤਾਂ ਵਿਛੜ ਜਾਂਦਾ

ਛੱਡੋ ਨਾ ੳੁਮੀਦ ਕਰ ਲਵੋ ੳੁਡੀਕ ਪੳੂਗੀ ਕਦਰ ਅੱਜ ਨਹੀ ਤਾ ਕੱਲ ਮਿੱਤਰੋ
ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ ਐਸਾ ਕਰੀੲੇ ਨਾ ਜਿੰਦਗੀ ਚ ਕੰਮ ਮਿੱਤਰੋ

ਬਿਨ ਮੰਗੇ ਜਿਹਨੂੰ ਸਭ ਕੁਝ ਮਿਲੇ ਉਹ ਕੀ ਜਾਣੇ ਕਦਰ ਕੀਹਨੂੰ ਕਹਿੰਦੇ ਨੇ
ਨੱਕ ਰਗੜ ਕੇ ਮੰਗਦੇ ਜੋ ਨਿੱਤ ਰੱਬ ਕੋਲੋਂ ਬਈ ਉਹਨੂੰ ਪੁੱਛੋ ਸਬਰ ਕੀਹਨੂੰ ਕਹਿੰਦੇ

ਕੁੱਝ ਲਿੱਖਣ ਲੱਗਾ ਹਾ ਕਲਮੇ ਤੂੰ ਇਨਸਾਫ ਕਰ ਦੇਵੀ ਮੇਰੇ ਸੱਚ ਅਤੇ ਝੂਠ ਦਾ ਹਿਸਾਬ ਕਰ ਦੇਵੀ
ਅੱਜ ਲਿਖ ਦੇਣਾ ਕਿਨੇ ਕਿਨੇ ਮੇਰਾ ਦਿਲ ਤੋੜਿਆ ਜੇ ਤੇਰਾ ਨਾਮ ਆਵੇ ਤਾ ਮੈਨੂੰ ਮਾਫ ਕਰ ਦੇਵੀ

ਗੁੱਸਾ ਕਰਕੇ ਕੀ ਲੈਣਾ
ਬੰਦਾ ਸਬ ਕੁੱਝ ਪਿਆਰ ਨਾਲ ਜਿੱਤ ਲੈਂਦਾ

ਆਪਣੀਆ ਖੁਸ਼ੀਆ ਦੱਬ ਕੇ ਵੀ ਖੁਸ਼ ਰੱਖਦੀ ਜੀਆ ਨੂੰ
ਆਪਣਾ ਗਹਿਣਾ ਗੱਟਾ ਵੀ ਪਾ ਦਿੱਤਾ ਧੀਆਂ ਨੂੰ