ਮੇਰੇ ਦੇਸ਼ ਬੇਕਦਰੀ ਬੰਦਿਆ ਦੀ ਪੱਥਰਾਂ ਨੂੰ ਹੁੰਦੇ ਸੱਜਦੇ ਨੇ,
ਇੱਥੇ ਧੱਕੇ ਪੈਦੇ ਜਿਊਦਿਆ ਨੂੰ ਮਰਿਆ ਤੋ ਮੇਲੇ ਲੱਗਦੇ ਨੇ.
ਇੱਥੇ ਜਾਤ ਪਾਤ ਦੇ ਰੱਸਿਆ ਨਾਲ ਗੱਲ ਸਭ ਦਾ ਘੁੱਟਣਾ ਸੌਖਾ ਏ,
ਮੇਰੇ ਦੇਸ਼ ਚ ਧਰਮ ਦੇ ਨਾ ਉੱਤੇ ਲੋਕਾ ਨੂੰ ਲੁੱਟਣਾ ਸੌਖਾ ਏ,
ਏ ਰਬ ਦੇ ਨਾਅ ਤੇ ਨੇ ਜਾ ਰੱਬ ਦੇ ਨਾਅ ਤੇ ਠੱਗਦੇ ਦੇ ਨੇ,
ਮਤਲਬਖੌਰੀ ਦੁਨਿਆ ਅੰਦਰ ਕੌਣ ਕਿਸੇ ਦਾ ਕੀ ਲੱਗਦਾ,
ਫੁੱਲਾਂ ਜਿਹੇ ਦਾ ਪੱਥਰਾਂ ਵਿੱਚ ਨਾ ਜੀਅ ਲੱਗਦਾ,
ਇੱਥੇ ਖੋਟੇ ਸਿੱਕੇ ਚਲਦੇ ਨੇ ਖਰਿਆ ਨੂੰ ਠੇਡੇ ਵੱਜਦੇ ਨੇ,
ਇੱਥੇ ਧੱਕੇ ਪੈਦੇ ਜਿਊਦਿਆ ਨੂੰ ਮਰਿਆ ਤੋ ਮੇਲੇ ਲੱਗਦੇ ਨੇ...

Your Comment Comment Head Icon

Login