ਲੱਖਾਂ ਗਏ, ਲੱਖਾਂ ਆਏ
ਕਈਆਂ ਨੇ ਡੋਰੇ ਪਾਏ
ਪਰ ਇੱਕ ਦਿਨ ਇੱਕ ਪ੍ਰਦੇਸੀ
ਜਿੰਦਗੀ ਦੇ ਵਿਹੜੇ ਆਇਆ
ਅੱਖੀਆਂ ਚੋਂ ਰਾਤਾਂ ਦੀ ਨੀਂਦ
ਜਿਹਨੇ ਦਿਨ ਦਾ ਚੈਨ ਚੁਰਾਇਆ.
ਪਤਾ ਨੀਂ ਕਦ, ਕਿਵੇਂ ਅਸੀਂ
ਇੱਕ ਹੋਏ ਦੋ ਤੋਂ
ਪਹਿਚਾਣ ਲੱਗ ਪਏ
ਇੱਕ ਦੂਜੇ ਨੂੰ ਸੌ ਕੋਹ ਤੋਂ
ਵਿਸ਼ਵਾਸ ਦੀ ਨੀਂਹ ਤੇ
ਪਿਆਰ ਦਾ ਮਹਿਲ
ਉਸਾਰ ਦਿੱਤਾ
ਸਭ ਕੁੱਝ ਉਸ ਪ੍ਰਦੇਸੀ ਉੱਤੋਂ
ਮੈਂ ਹੱਸ-2 ਵਾਰ ਦਿੱਤਾ
ਕੋਈ ਸੱਤ ਜਨਮ ਨਹੀਂ ਦੇ ਸਕਦਾ
ਇੱਕ ਜਨਮ ਚ ਐਨਾ ਪਿਆਰ ਦਿੱਤਾ
ਮੈਂ ਵਾਰੇ ਜਾਵਾਂ ਸੋਹਣੇ ਰੱਬ ਤੋਂ
ਜਿਹਨੇ ਮੈਨੂੰ ਸੋਹਣਾ ਯਾਰ ਦਿੱਤਾ...

Your Comment Comment Head Icon

Login