ਮੈਂ ਰਾਹਾਂ ਤੇ ਨਹੀ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁਗਾਂ ਤੋਂ ਕਾਫਲੇ ਆਉਂਦੇ ਇਸੇ ਸਚ ਦਾ ਗਵਾਹ ਬਣਦੇ
ਇਹ ਪੰਡਤ ਰਾਗ ਦੇ ਤਾਂ ਪਿਛੋਂ ਸਦੀਆਂ ਬਾਅਦ ਆਉਂਦੇ ਨੇ
ਮੇਰੇ ਹਉਂਕੇ ਹੀ ਪੇਹ੍ਲਾਂ ਤਾਂ ਮੇਰੀ ਵੰਝਲੀ ਦੇ ਸਾਹ ਬਣਦੇ
ਕਦੀ ਦਰਿਆ ਇਕੱਲਾ ਨਹੀ ਤੈ ਕਰਦਾ ਦਿਸ਼ਾ ਆਪਣੀ
ਜ਼ਿਮੀਂ ਦੀ ਢਾਲ ਜਲ ਦਾ ਵੇਗ੍ਹ ਹੀ ਰਲ-ਮਿਲ ਕੇ ਰਾਹ ਬਣਦੇ
ਹਮੇਸ਼ਾ ਬਣਨਾ ਲੋਚਿਆ ਤੁਆਡੇ ਪਿਆਰ ਦੇ ਪਾਤਰ
ਕਦੀ ਨਾ ਸੋਚਿਆ ਆਪਾਂ, ਕਿ ਅਹੁ ਬਣਦੇ ਜਾਨ ਆਹ ਬਣਦੇ

Your Comment Comment Head Icon

Login