ਅਸੀਂ ਅੰਦਰੋ ਅੰਦਰੀ ਰੋਦੇ ਆ
ਸਾਨੂੰ ਦਰਦ ਵਿਖਾਉਣ ਦੀ ਆਦਤ ਨਹੀਂ
ਜਿੰਦਗੀ ਇੱਕੋ ਸਹਾਰੇ ਕੱਟ ਲਾਗੇ
ਸਾਨੂੰ ਨਵੇਂ ਬਣਾਉਣ ਦੀ ਆਦਤ ਨਹੀਂ...

ਨਾ ਦਿਨ ਦਾ ਪਤਾ ਨਾ ਰਾਤ ਦਾ ਇਕ ਜਵਾਬ ਦੇਵੀ ਰਬਾ ਤੂ ਮੇਰੀ ਬਾਤ ਦਾ
ਕਈ ਦਿਨ ਬੀਤ ਗਏ ਸਾਨੂ ਵਿਛੜੀਆਂ ਨੂ ਕੇਹੜਾ ਦਿਨ ਰਖਿਆ ਤੂ ਸਾਡੀ ਮੁਲਾਕਾਤ ਦਾ

ਸਾਨੂੰ ਵੀ ਕਦੇ ਜੱਫੀ ਪਾ ਕੇ ਮਿਲ ਜਿੱਦਾਂ ਮਿਲਦੀ ਆਪਣੀਆਂ ਸਹੇਲੀਆਂ ਨੂੰ
ਸਾਡੀ ਵੀ ਕੋਈ ਹੈਗੀ ਆ ਦੱਸਣ ਜੋਗੇ ਹੋਈਏ ਆਪਣੇਂ ਯਾਰਾ ਵੈਲੀਆਂ ਨੂੰ

ਕਿਉਂ ਇੰਨੀ ਸਜਾ ਦਿੰਦੇ ਹੋ ਕਦੀ ਯਾਦ ਕਰਦੇ ਹੋ ਤੇ ਕਦੇ ਭੁਲਾ ਦਿੰਦੇ ਓ
ਅਜੀਬ ਆ ਤੇਰੀ ਮੁਹੱਬਤ ਕਦੀ ਖੁਸ਼ੀ ਤੇ ਕਦੇ ਆਪਣੀਆਂ ਯਾਦਾਂ ਚ ਰਵਾ ਦਿੰਦੇ ਓ

ਛੱਡੋ ਨਾ ੳੁਮੀਦ ਕਰ ਲਵੋ ੳੁਡੀਕ ਪੳੂਗੀ ਕਦਰ ਅੱਜ ਨਹੀ ਤਾ ਕੱਲ ਮਿੱਤਰੋ
ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ ਐਸਾ ਕਰੀੲੇ ਨਾ ਜਿੰਦਗੀ ਚ ਕੰਮ ਮਿੱਤਰੋ

ਲੜ ਮਾਪਿਆਂ ਫੜਾਇਆਂ ਤੇਰੇ ਹੱਥ ਵੇ ਹੋਣਾ ਸੁਪਨੇ ਵਿੱਚ ਵੀ ਨਾ ਤੈਥੋ ਵੱਖ ਵੇ
ਹੋ ਗਈਆ ਅੱਜ ਦੁਆਵਾ ਸਭ ਪੂਰੀਆ ਮੁੱਕ ਗਈਆ ਚੰਨਾ ਵੇ ਮੁੱਦਤਾਂ ਦੀਆ ਦੂਰੀਆ

ਮਿਲ ਜਾ ਅੱਖ ਸੁਕਣ ਤੌਂ ਪਹਿਲਾ,....
ਨਬਜ਼ ਮੇਰੀ ਦੇ ਰੁਕਣ ਤੌਂ ਪਹਿਲਾ,......
ਕਿਉਂਕਿ ਸੂਰਜ ਸਾਹਮਣੇ ਰਾਤ ਨੀ ਹੁਂਦੀ,.....
ਸਿਵਿਆਂ ਵਿੱਚ ਮੁਲਾਕਾਤ ਨੀ ਹੁਂਦੀ

ਚੰਗੇ ਦੇ ਨਾਲ ਚੰਗੇ ਬਣ ਕੇ ਰਹੋ ਪਰ ਕਦੇ ਵੀ ਮਾੜੇ ਨਾਲ ਰੱਲ ਕੇ ਮਾੜਾ ਨਹੀਂ ਬਣੀਦਾ
ਕਿਉਂਕਿ ਪਾਣੀ ਨਾਲ ਖੂਨ ਸਾਫ਼ ਹੋ ਸੱਕਦਾ ਹੈ ਪਰ ਖੂਨ ਨਾਲ ਖੂਨ ਕਦੇ ਵੀ ਨਹੀਂ

ਬਿਨ ਮੰਗੇ ਜਿਹਨੂੰ ਸਭ ਕੁਝ ਮਿਲੇ ਉਹ ਕੀ ਜਾਣੇ ਕਦਰ ਕੀਹਨੂੰ ਕਹਿੰਦੇ ਨੇ
ਨੱਕ ਰਗੜ ਕੇ ਮੰਗਦੇ ਜੋ ਨਿੱਤ ਰੱਬ ਕੋਲੋਂ ਬਈ ਉਹਨੂੰ ਪੁੱਛੋ ਸਬਰ ਕੀਹਨੂੰ ਕਹਿੰਦੇ

ਸਮਾਂ ਦੋਸਤ ਅਤੇ ਰਿਸ਼ਤੇ ਇਹ ਉਹੋ ਚੀਜ਼ਾਂ ਨੇ ਜੋ ਸਾਨੂੰ ਮੁਫਤ ਮਿਲਦੀਆਂ ਨੇ
ਪਰ ਇਹਨਾਂ ਦੀ ਕੀਮਤ ਦਾ ਪਤਾ ਉਸ ਵਕਤ ਲਗਦਾ ਹੈ ਜਦੋਂ ਇਹ ਕਿਤੇ ਗੁਮ ਹੋ ਜਾਂਦੀਆ ਨੇ

ਰੰਗ-ਬਿਰੰਗੀ ਦੁਨੀਆ ਕੁੜੀਏ.......
ਨਹੀ ਕੁੜੀਆਂ ਦੀ ਥੋੜ.........
ਮਸਤ ਅਦਾਵਾਂ ਕੀਲ਼ ਲੈਂਦੀਆ ....
ਨੈਣ ਕਈਆ ਦੇ ਚੋਰ.......
ਆਹ ਲੈ ਫੜ ਲੈ ਦਿਲ ਮੇਰਾ.....
ਨਹੀ ਤਾਂ ਲੈਜੂਗੀ ਕੋਈ ਹੋਰ..

ਪੂਰੀ ਸੋਹਣੀ ਤੇ ਸਨੱਖੀ ਨਾਲੇ ਦਿਲ ਦੀ ਆ ਸੱਚੀ
ਕੁੜੀਆਂ ਦੇ ਵਿੱਚ ਪੂਰੀ ਟੋਹਰ ਮੁਟਿਆਰ ਦੀ
ਜ਼ੀਹਦੇ ਨਖਰੇ ਦਾ ਹਰ ਕੋਈ ਪਾਣੀ ਭਰਦਾ
ਬਣ ਗਈ ਆ ਹੁਣ ਜ਼ਿੰਦ-ਜ਼ਾਣ ਉਹ ਯਾਰ ਦੀ

ਟੁੱਟ ਗਏ ਯਾਰਾਨੇ ਸਾਡੇ ਬੜੀ ਦੇਰ ਹੋ ਗਈ ਪਰ ਰੂਹਾਂ ਵਾਲ਼ੀ ਸਾਂਝ ਅਜੇ ਰਹਿੰਦੀ ਹੋਵੇਗੀ
ਮਿਲਾਂਗੇ ਜੇ ਮੇਲ ਹੋਇਆ ਅਗਲੇ ਜਨਮ ਗਿੰਦੇ ਝੂਠੀ ਦਿਲ ਨੂੰ ਤਸੱਲੀ ਉਹ ਵੀ ਦਿੰਦੀ ਹੋਵੇਗੀ

ਬੜੀ ਸੋਹਣੀ ਏ ਤੈਨੂੰ ਹਰ ਕੋਈ ਕਹਿੰਦਾ ਏ
ਇਸੇ ਲਈ ਦਿਮਾਗ ਤੇਰਾ ਹਵਾ ਵਿੱਚ ਰਹਿੰਦਾ ਏ
ਲੱਗਦਾ ਫ਼ੂਕ ਤੇਰੀ ਹੁਣ ਕੱਢਣੀ ਪੈਣੀ ਏ
Propose ਮਾਰਨਾ ਹੀ ਪੈਣਾ ਸ਼ਰਾਫ਼ਤ ਹੁਣ ਛੱਡਣੀ ਪੈਣੀ ਏ

ਸੋਨੇ ਦੇ ਗਹਿਣੇ ਚੋਂ ਕਦੇ ਵੀ ਖੁਸ਼ਬੂ ਆਵੇ ਨਾ
ਜੀਭ ਦੇ ਜ਼ਖਮਾਂ ਨੂੰ ਕੋਈ ਵੀ ਮੱਲਮ ਹਟਾਵੇ ਨਾ
ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ
ਮਾਂ-ਪਿਉ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾ ਚੋਂ