ਮੇਰੇ ਨਾਲੋ ਸਾਰੇ ਰਿਸਤੇ ਤੋੜ ਵਾਲੀਐ ਨੀ
ਤੇਰੇ ਨਾ ਨਾਲ ਦੁਨੀਆ ਮੈਨੂੰ ਕਿਓ ਬੁਲੋਦੀ ਆ
ਤੱਕਣਾ ਛੱਡਿਆ ਤੈਨੂੰ ਹੁਣ ਭੁੱਲ ਵੀ ਜਾਵਾ ਗੇ
ਜਾਨ ਨਿਕਲ ਦੀ ਆਖਿਰ ਥੋੜਾ ਚਿਰ ਲੋਦੀ ਏ

ਟੁੱਟ ਗਏ ਯਾਰਾਨੇ ਸਾਡੇ ਬੜੀ ਦੇਰ ਹੋ ਗਈ ਪਰ ਰੂਹਾਂ ਵਾਲ਼ੀ ਸਾਂਝ ਅਜੇ ਰਹਿੰਦੀ ਹੋਵੇਗੀ
ਮਿਲਾਂਗੇ ਜੇ ਮੇਲ ਹੋਇਆ ਅਗਲੇ ਜਨਮ ਗਿੰਦੇ ਝੂਠੀ ਦਿਲ ਨੂੰ ਤਸੱਲੀ ਉਹ ਵੀ ਦਿੰਦੀ ਹੋਵੇਗੀ

ਬੜੀ ਸੋਹਣੀ ਏ ਤੈਨੂੰ ਹਰ ਕੋਈ ਕਹਿੰਦਾ ਏ
ਇਸੇ ਲਈ ਦਿਮਾਗ ਤੇਰਾ ਹਵਾ ਵਿੱਚ ਰਹਿੰਦਾ ਏ
ਲੱਗਦਾ ਫ਼ੂਕ ਤੇਰੀ ਹੁਣ ਕੱਢਣੀ ਪੈਣੀ ਏ
Propose ਮਾਰਨਾ ਹੀ ਪੈਣਾ ਸ਼ਰਾਫ਼ਤ ਹੁਣ ਛੱਡਣੀ ਪੈਣੀ ਏ

ਸਾਡੇ ਤੇ ਇਲਜਾਮ ਹੁਣ ਲਾ ਕੇ ਚਲੇ ਗਏ
ਹਥ ਦੇ ਵਿਚ ਸ਼ਰਾਬ ਫੜਾ ਕੇ ਚਲੇ ਗਏ
ਆਪ ਓਹ ਰੋ ਰੋ ਕੇ ਸਚੇ ਬਣ ਗਏ
ਸਾਨੂੰ ਕਰਕੇ ਬਦਨਾਮ ਓਹ ਚਲੇ ਗਏ
ਸਾਡੇ ਨਾਲ ਤੁਰਨਾ ਹੁਣ ਓਹਨੂੰ ਭਾਰਾ ਲਗਦਾ ਸੀ

ਸੋਹਣੇ ਸੱਜਣਾ ਦਾ ਇੱਕ ਸੌਂਕ ਸੁਣ ਉਹ ਯਾਰ ਬਦਲਦੇ ਰਹਿੰਦੇ ਨੇ
ਮੈਂ ਆਖਿਆ ਆਪਣੇ ਯਾਰਾਂ ਦਾ ਇੱਕ ਹਾਰ ਪਰੋ ਕੇ ਪਾ ਲਉ ਜੀ
ਉਹ ਗੱਲ ਤਾਂ ਮੇਰੀ ਮੰਨ ਗਏ ਨੇ ਪਰ ਹੁਣ ਹਾਰ ਬਦਲਦੇ ਰਹਿੰਦੇ ਨੇ
Er kasz

ਚੋਰੀ ਚੋਰੀ ਸਟੇਟਸ ਮੇਰਾ ਪੜਦੀ ਹੋਣੀ ਆਂ ਚਾਹੁੰਦੇ ਹੋਏ ਵੀ ਲਾਇਕ ਕਰਨ ਤੋਂ ਡਰਦੀ ਹੋਣੀ ਆਂ
ਕਿਸੇ ਬਹਾਨੇ ਯਾਦ ਮੇਰੀ ਤਾਂ ਆਉਂਦੀ ਹੋਵੇਗੀ ਫੇਰ ਓਸ ਵੇਲੇ ਨੂੰ ਚੇਤੇ ਕਰ ਪਛਤਾਉਂਦੀ ਹੋਵੇਗੀ

ਸੱਪਨੇ ਨੇ ਅੱਖਾ ਵਿੱਚ ਪਰ ਨੀਂਦ ਕਿਤੇ ਹੋਰ ਆ
ਦਿੱਲ ਤੇ ਆ ਜਿਸਮ ਵਿੱਚ ਪਰ ਧੜਕਣ ਕਿਤੇ ਹੋਰ ਆ
ਕਿਵੇ ਕਰਾ ਬਿਆਨ ਮੇ ਹਾਲ ਆਪਣੇ ਦਿੱਲ ਦਾ
ਜੀਅ ਤਾ ਰਿਹਾ ਹਾ ਮੇਂ ਪਰ ਮੇਰੀ ਜਿੰਦਗੀ ਕਿਤੇ ਹੋਰ ਆ

ਹੋਵੇ ਸੋਹਣੀ ਰਾਤ ਰਾਤ ਚਾਨਣੀ ਜਰੂਰ ਹੋਵੇਂ
ਮੈਂ ਤੇਰੇ ਨਾਲ ਹੋਵਾਂ ਤੇ ਮੇਰੇ ਨਾਲ ਤੂੰ ਹੋਵੇਂ
ਕੀ ਪਤਾ ਕਿੰਨੀ ਕੱਟ ਲਈ ਤੇ ਕਿੰਨੀ ਬਾਕੀ ਆ
ਅੱਜ ਵੀ ਮੇਰਾ ਤੂੰ ਏ ਤੇ ਕੱਲ ਵੀ ਮੇਰਾ ਤੂੰ ਹੋਵੇ

ਜੀਵਨ ਵਿੱਚ ਪਿਛੇ ਵੇਖੋ (ਜੋ ਬੀਤ ਗਿਆ) ਤਾਂ ਅਨੁਭਵ ਮਿਲੁਗਾ
ਅੱਗੇ ਵੇਖੋ ਤਾਂ ਆਸ ਮਿਲੂਗੀ ਸੱਜੇ ਖੱਬੇ ਪਾਸੇ ਵੇਖੋ ਸੱਚ ਮਿਲੁਗਾ
ਆਪਣੇ ਅੰਦਰ ਵੇਖੋ ਤਾਂ ਪ੍ਰਮਾਤਮਾਂ ਤੇ ‍ਆਤਮ ਵਿਸ਼ਵਾਸ ਮਿਲੁਗਾ

ਇਕ ਦਿਨ ਹਾਥੀ & ਕੀੜੀ ਦੋਨੋ A.B.C. ਪੜ ਰਹੇ ਸੀ..
ਕੀੜੀ…….
A for ELEPHANT
……………
.
ਹਾਥੀ :- ਕਮਲੀਏ A for APPLE ਹੁੰਦਾ?
ਕੀੜੀ (ਸ਼ਰਮਾ ਕੇ) :-
ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ
ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ….

ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ ਵੀ ਤੁਹਾਡੀ ਗੱਲ ਨਹੀਂ ਸੁਣਦਾ
ਤਾਂ ਸਮਝ ਲਵੋ ਕਿ ਉੱਸ ਦੀ ਜ਼ਿੰਦਗੀ ਵਿੱਚੋਂ ਤੁਹਾਡੀ ਲੋੜ ਤੇ ਦਿਲ ਵਿੱਚੋਂ ਤੁਹਾਡੀ ਥਾਂ ਦੋਵੇਂ ਹੀ ਖਤਮ ਹੋ ਚੁੱਕੀਆਂ ਨੇਂ

ਸੋਨੇ ਦੇ ਗਹਿਣੇ ਚੋਂ ਕਦੇ ਵੀ ਖੁਸ਼ਬੂ ਆਵੇ ਨਾ
ਜੀਭ ਦੇ ਜ਼ਖਮਾਂ ਨੂੰ ਕੋਈ ਵੀ ਮੱਲਮ ਹਟਾਵੇ ਨਾ
ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ
ਮਾਂ-ਪਿਉ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾ ਚੋਂ

ਰੱਬ ਦਾ ਰੁਤਬਾ ਆਪਣੀ ਥਾ ਤੇ ਰੱਬ ਦਾ ਰੁਤਬਾ ਆਪਣੀ ਥਾ ਤੇ
ਯਾਰ ਦਾ ਰੁਤਬਾ ਵਖ ਰੱਬ ਨੂ ਤਰਸੇ ਆਤਮਾ
ਤੇ ਯਾਰ ਨੂ ਤਰਸੇ ਅਖ ਦੁਨਿਯਾ ਵਿਚ ਵਡਮੁਲੇ ਦੋਵਾ ਦੇ ਦੀਦਾਰ
ਸਬ ਤੋ ਮਹਿੰਗਾ ਸਬ ਤੋ ਔਖਾ ਇਕ ਖੁਦਾ ਤੇ

ਕੋਈ ਕੋਈ ਖੁਸ਼ ਹੋਵੇਗਾ ਤੇ ਕੋਈ ਰੋਵੇਗਾ
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ
ਚਾਰ ਜਣੇ ਹੋਣਗੇ ਨਾਲ ਮੇਰੇ
ਮੁਹਰੇ ਮੁਹਰੇ ਹੋਣਗੇ ਕਰੀਬੀ ਜਿਹੜੇ
ਪਿੱਛੇ ਪਿੱਛੇ ਗੱਲਾਂ ਕਰਦਾ ਪਿੰਡ ਹੋਵੇਗਾ

ਦੇਗੀ ਸੀ ਜਵਾਬ ਥਾਂਏ ਰਹਿ ਗਿਆ ਖੜਾ,
ਠੇਕੇ ਉੱਤੇ ਬਹਿਕੇ ਨੀਂ ਮੈਂ ਰੋਇਆ ਸੀ ਬੜਾ.
ਟੁੱਟੀ ਵਾਲੇ ਦਿਨ ਜਿਹੜੀ ਪੀਤੀ ਬੱਲੀਏ,
ਬੋਤਲ ਚ’ ਓਹੀ ਮੈਂ ਸ਼ਰਾਬ ਸਾਂਭੀ ਪਈ ਆ.
ਕੱਲੀ-ਕੱਲੀ ਸੋਹਣੀਏਂ,ਮੈਂ ਯਾਦ ਸਾਂਭੀ ਪਈ ਆ...