ਦੇਗੀ ਸੀ ਜਵਾਬ ਥਾਂਏ ਰਹਿ ਗਿਆ ਖੜਾ,
ਠੇਕੇ ਉੱਤੇ ਬਹਿਕੇ ਨੀਂ ਮੈਂ ਰੋਇਆ ਸੀ ਬੜਾ.
ਟੁੱਟੀ ਵਾਲੇ ਦਿਨ ਜਿਹੜੀ ਪੀਤੀ ਬੱਲੀਏ,
ਬੋਤਲ ਚ’ ਓਹੀ ਮੈਂ ਸ਼ਰਾਬ ਸਾਂਭੀ ਪਈ ਆ.
ਕੱਲੀ-ਕੱਲੀ ਸੋਹਣੀਏਂ,ਮੈਂ ਯਾਦ ਸਾਂਭੀ ਪਈ ਆ...

ਜੇ ਤੂੰ ਹਾਂ ਕਰੇਗੀ ਤਾਂ ਤੇਰੇ ਨਾਲ ਰਹੋਗਾ
ਤੇਰੇ ਦਿਲ ਦੀ ਧੜਕਣ ਬਣਕੇ
ਜੇ ਤੂੰ ਨਾਂ ਕਰੇਗੀ ਤਾਂ ਤੇਰੇ ਪਿੱਛਾ ਕਰੂਂ ਗਾ
ਤੇਰਾ ਪਰਛਾਂਵਾਂ ਬਣਕੇ
ਜਿੱਥੇ ਜਾ ਕੇ ਮਰਜੀ ਲੁਕ ਜੀ
ਤੈਨੂੰ ਲੱਭ ਲੈਣਾ ਜੋਗੀ ਬਣਕੇ

ਇਹਨਾਂ ਅੱਥਰੂਆ ਨੂੰ ਕਿਵੇ ਰੋਕਾਂ ਇਹ ਮੱਲੋ ਜ਼ੋਰੀ ਵਹਿੰਦੇ ਨੇ
ਜੀਹਦੇ ਲੇਖੇ ਲਾਈ ਜ਼ਿੰਦਗਾਨੀ ਉਹਨੂੰ ਲੱਭਣ ਨੂੰ ਕਹਿੰਦੇ ਨੇ
ਕੀ ਪਤਾ ਇਹਨਾਂ ਚੰਦਰਿਆ ਨੂੰ ਕਿ
ਉਹ ਅੱਜਕੱਲ ਸਾਨੂੰ ਛੱਡਕੇ ਗੈਰਾਂ ਨਾਲ ਰਹਿੰਦੇ ਨੇ

ਇਕ ਪਾਉਂਦੀ ਸੀ Levis ਦਿਆਂ ਜੀਨਾਂ ਤੇ ਇਕ ਪਾਉਂਦੀ ਸੀ ਸੂਟ ਪੰਜਾਬੀ
ਇਕ ਪਾਉਂਦੀ ਸੀ ਬੂਟ Lee Park ਦੇ ਤੇ ਇਕ ਪਾਉਂਦੀ ਸੀ ਜੁਤੀ ਗੁਲਾਬੀ
ਜੀਨ ਵਾਲੀ ਦੇ ਨਖਰੇ ਵਾਧੂ ਮੰਗਦੀ ਪੈਸੇ ਨਿਤ ਹਜਾਰ ਸੂਟ ਵਾਲੀ ਕਹਿੰਦੀ ਦਿਲ ਵਿਚ ਰਖ ਲਾ ਮੰਗਾ ਬਸ ਤੇਰਾ ਪਿਆਰ

ਮੁਛ੍ਹ ਫੁੱਟ ਦੀ ਸੀ ਹਿਕ ਵਿੱਚ ਜੋਰ ਵਾਲਾ ਸੀ ਤੇਰੇਂ ਨਾਂਲ ਲਾਂਵਾਂ ਲੈਣ ਨੂੰ ਵੀ ਕਾਹਲਾ ਸੀ
ਨੀ ਤੈਨੂੰ ਆਪਣੀ ਬਣਾਂ ਕੇ ਆਂ ਵਿਖੋਣਾ ਨੀ ਕੰਮ ਇਹ ਸੋਚਦਾਂ ਰਿਹਾਂ
ਨੀ ਜਿਹੜੇਂ ਤੇਰੇਂ ਪਿੱਛੇਂ ਮਾਰਦੇਂ ਸੀ ਗੇੜੀਆ ਮੈਂ ਕੱਲਾ ਕੱਲਾ ਠੋਕਦਾਂ ਰਿਹਾਂ...

ਖ਼ੁਦ ਨੂੰ ਮੈਂ ਖ਼ੁਦਾ ਦਾ ਬਣਾਕੇ ਵੇਖਿਆ ਨਾ ਚਾਹੁੰਦੇ ਵੀ ਹੋਰਾਂ ਨੂੰ ਚਾਹ ਕੇ ਵੇਖਿਆ
ਹਰ ਸਾਹ ਦੇ ਨਾਲ ਬੜੀ ਕੋਸ਼ਿਸ਼ ਤੇ ਕੀਤੀ ਮੈਂ ਕਿ ਫੇਰ ਝੂਠਾ ਨਾ ਪੈ ਜਾਵਾਂ ਆਪਣੀ ਗੱਲ ਤੋਂ
ਅੱਜ ਇੱਕ ਸਾਲ ਹੋਰ ਹੋ ਗਿਆ ਏ ਕਹਿੰਦੇ ਮੈਨੂੰ ਕਿ ਮੈਂ ਤੈਨੂੰ ਯਾਰਾ ਭੁੱਲ ਜਾਣਾ ਕੱਲ ਤੋਂ

ਜੋਸ਼ ਚ ਆ ਕੇ ਕੋਈ ਜਵਾਨੀ ਤੋਂ ਪਹਿਲਾਂ ਨਾ ਮਰਿਓ ਇਹ ਬਹੁਤ ਸੋਹਣਾ ਵਕ਼ਤ ਹੈ ਜ਼ਿੰਦਗੀ ਦਾ
ਪਰ ਕਦੇ ਵੀ ਏਸ ਉਮਰ ਦਿਲ ਨਾ ਲਾਇਓ ਦਿਲ ਟੁੱਟਣ ਤੇ ਬੜਾ ਦਰਦ ਹੁੰਦਾ
ਇਹ ਦਰਦ ਸਿਹਾ ਨਹੀ ਜਾਂਦਾ ਬੰਦਾ ਜਿਉਂਦਾ ਹੀ ਮਰ ਜਾਂਦਾ
ਵੇ ਕੋਈ ਭੁੱਲ ਕੇ ਵੀ ਇਸ਼ਕ਼ ਨਾ ਕਰਿਓ ਵੇ ਕੋਈ ਇਸ਼ਕ਼ ਨਾ ਕਰਿਓ

ਰੱਬ ਰੱਬ ਕਰਦੇ ਉਮਰ ਬੀਤੀ,
ਰੱਬ ਕੀ ਹੈ ਕਦੇ ਸੋਚਿਆ ਹੀ ਨਹੀਂ,
ਬਹੁਤ ਕੁਝ ਮੰਗ ਲਿਆ ਤੇ ਬਹੁਤ ਕੁਝ ਪਾਇਆ,
ਰੱਬ ਵੀ ਪਾਉਣਾ ਹੈ ਕਦੇ ਸੋਚਿਆ ਹੀ ਨਹੀਂ….
ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ,
ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ,
ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ,
ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ…

ਪਟਿਆਲੇ ਦੀਆਂ ਗਲੀਆਂ ਚੋਂ ਜਦ ਲੰਗਦੀ ਏਂ
ਸਾਡੇ ਦਿਲ ਦੇ ਉੱਤੇ ਕਹਿਰ ਗੁਜ਼ਾਰੇਂ ਨੀਂ
ਵੇਖ ਕੇ ਤੈਨੂੰ ਰੱਬ ਵ ਚੇਤੇ ਨਹੀਂ ਰਹਿੰਦਾ
ਚੁਣ-ਚੁਣ ਕੇ ਤੂੰ ਕਿੰਨੇ ਗੱਬਰੂ ਮਾਰੇ ਨੀਂ
ਮੁੱਖ ਤੇਰਾ ਜਿਵੇ ਪੱਤੀਆਂ ਕਿਸੇ ਗੁਲਾਬ ਦੀਆਂ
ਜਿੱਥੇ ਜਾਵੇਂ ਹਰ ਥਾਂ ਮਹਿਕ ਖਿਲਾਰੇਂ ਨੀਂ
ਦਿਲ ਖਿੱਚ ਲਿਆ ਸੀਨੇ ਚੋਂ ਕਮਲੇ ਦਾ
ਹੁਣ ਜੀਂਦਾ ਓਹ ਬੱਸ ਤੇਰੀ ਯਾਦ ਸਹਾਰੇ ਨੀਂ

ਸਾਹਵਾਂ ਦੀ ਡੋਰ ਤੋਂ ਵੱਧ ਕੋਈ ਡੋਰ ਮਜਬੂਤ ਨਹੀ ਹੋ ਸਕਦੀ
ਜਿਹੜੀ ਇੱਕ ਨੂੰ ਦਿਲੋਂ ਅਪਣਾ ਲਵੇ ਉਹ ਹਰ ਇੱਕ ਦੀ ਨਹੀ ਹੋ ਸਕਦੀ
ਜਿਹੜੀ ਅੱਖ਼ ਦੇ ਸੁਪਨੇ ਸੁਪਨੇ ਵਿੱਚ ਹੀ ਟੁੱਟ ਜਾਣ ਉਹ ਅੱਖ਼ ਕਦੇ ਰੋ ਨਹੀ ਸਕਦੀ
ਚਾਵਾਂ ਦੇ ਟੁੱਟਣ ਤੇ ਜਿੰਦਗੀ ਖ਼ਤਮ ਕਰਨੀ ਨਾਦਾਨੀ ਹੈ
ਉਹ ਰੱਬ ਵੀ ਦੇਖ਼ਦਾ ਏ.. ਕਦੇ ਨਾ ਕਦੇ ਤਾਂ ਚਾਅ ਫਿਰ ਜੁੜਨਗੇ
ਇਹ ਦੁਨੀਆ ਸਭ ਕੁਝ ਨਹੀ ਖ਼ੋ ਸਕਦੀ

ਮੈਂ ਰਾਹਾਂ ਤੇ ਨਹੀ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁਗਾਂ ਤੋਂ ਕਾਫਲੇ ਆਉਂਦੇ ਇਸੇ ਸਚ ਦਾ ਗਵਾਹ ਬਣਦੇ
ਇਹ ਪੰਡਤ ਰਾਗ ਦੇ ਤਾਂ ਪਿਛੋਂ ਸਦੀਆਂ ਬਾਅਦ ਆਉਂਦੇ ਨੇ
ਮੇਰੇ ਹਉਂਕੇ ਹੀ ਪੇਹ੍ਲਾਂ ਤਾਂ ਮੇਰੀ ਵੰਝਲੀ ਦੇ ਸਾਹ ਬਣਦੇ
ਕਦੀ ਦਰਿਆ ਇਕੱਲਾ ਨਹੀ ਤੈ ਕਰਦਾ ਦਿਸ਼ਾ ਆਪਣੀ
ਜ਼ਿਮੀਂ ਦੀ ਢਾਲ ਜਲ ਦਾ ਵੇਗ੍ਹ ਹੀ ਰਲ-ਮਿਲ ਕੇ ਰਾਹ ਬਣਦੇ
ਹਮੇਸ਼ਾ ਬਣਨਾ ਲੋਚਿਆ ਤੁਆਡੇ ਪਿਆਰ ਦੇ ਪਾਤਰ
ਕਦੀ ਨਾ ਸੋਚਿਆ ਆਪਾਂ, ਕਿ ਅਹੁ ਬਣਦੇ ਜਾਨ ਆਹ ਬਣਦੇ