ਟਾਈਮ ਪਾਸ ਵਾਲਾ ਕਦੇ ਵੀ ਸ਼ੱਕ ਨਹੀ ਕਰਦਾ
ਕਿਉਕੀ ਉਹ ਤੁਹਾਨੂੰ ਗਵਾਉਣ ਤੋ ਨਹੀ ਡਰਦਾ

ਮੁਖ ਮੋੜ ਲਿਆ ਅੱਜ ਸਜਨਾਂ ਨੇ ਰਖੀਂ ਉਹਨਾਂ ਨੂੰ ਸਦਾ ਆਬਾਦ ਰੱਬਾ
ਕਦਰਾਂ ਕੀਮਤਾਂ ਜਿਨਾ ਪਛਾਣੀਆਂ ਨਾ ਰਖੀਂ ਉਹਨਾਂ ਦੀਆਂ ਕੀਮਤਾਂ ਦਾ ਮਾਨ ਰੱਬਾ

ਸਮਾਂ ਦੋਸਤ ਅਤੇ ਰਿਸ਼ਤੇ ਇਹ ਉਹੋ ਚੀਜ਼ਾਂ ਨੇ ਜੋ ਸਾਨੂੰ ਮੁਫਤ ਮਿਲਦੀਆਂ ਨੇ
ਪਰ ਇਹਨਾਂ ਦੀ ਕੀਮਤ ਦਾ ਪਤਾ ਉਸ ਵਕਤ ਲਗਦਾ ਹੈ ਜਦੋਂ ਇਹ ਕਿਤੇ ਗੁਮ ਹੋ ਜਾਂਦੀਆ ਨੇ

ਟੌਹਰ ਤਾਂ ਪੰਜਾਬਣ ਦੀ ਪਟਿਆਲਾ ਸ਼ਾਹੀ ਸੂਟ ਚ ਹੀ ਆ
ਉੰਝ ਜੀਨਾ ਸ਼ੀਨਾ ਪਾ ਕੇ ਤਾਂ ਮੰਡੀਰ ਫਿਰਦੀ

ਪਿਆਰ ਦਾ ਮਤਲਬ ਸਿਰਫ ਆਸ਼ਕੀ ਨਹੀਂ ਹੁੰਦਾ
ਇਹ ਤਾਂ ਬਾਕੀ ਰਿਸ਼ਤਿਆਂ ਵਿੱਚ ਵੀ ਬੜਾ ਨਿੱਘ ਦਿੰਦਾ ਏ

ਜ਼ਿੰਦਗੀ ਨੂੰ ਪਿਆਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ;
ਕਿਸੇ ਹੋਰ ਤੇ ਇਤਬਾਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ;
ਤੂੰ ਜੀ ਸਕੇ ਮੇਰੇ ਬਿਨ ਇਹ ਤਾ ਚੰਗੀ ਗੱਲ ਹੈ ਸੱਜਣਾ;
ਪਰ ਅਸੀਂ ਜੀ ਲਵਾਂਗੇ ਤੇਰੇ ਬਿਨ ਇਹ ਵਾਦਾ ਨਹੀ ਕਰਦੇ !

ਕਿਸੇ ਪਿਛੇ ਮਰਨ ਤੋ ਚੰਗਾ
ਕਿਸੇ ਲਈ ਜੀਣਾ ਸਿਖੋ

ਕਦੇ ਨਾ ਕਦੇ ਤਾਂ ਸਾਡੀ ਯਾਦ ਆਉਗੀ
ਅੱਜ ਨੀ ਜਾ ਥੋੜੇ ਚਿਰਾਂ ਬਾਦ ਆਉਗੀ

ਪਿਆਰ ਦਾ ਮਤਲਬ ਸਿਰਫ ਆਸ਼ਕੀ ਨਹੀਂ ਹੁੰਦਾ
ਇਹ ਤਾਂ ਬਾਕੀ ਰਿਸ਼ਤਿਆਂ ਵਿੱਚ ਵੀ ਬੜਾ ਨਿੱਘ ਦਿੰਦਾ ਏ

ਹਨੇਰੀਆ ਚਲੀਆ ਜਾਂਦੀਆ ਨੇ ਤੂਫਾਨ ਚਲੇ ਜਾਂਦੇ ਨੇ
ਬਸ ਯਾਂਦਾ ਰਹਿ ਜਾਂਦੀਆ ਨੇ ਇਨਸਾਨ ਚਲੇ ਜਾਂਦੇ ਨੇ

ਦੁਖ ਜੁਦਾਈਆਂ ਦੇ ਬੜੇ ਝੱਲੇ ਰੋਂਦਾ ਹੈ
ਸੰਸਾਰ ਰੱਬਾ ਜਿਹੜਾ ਮਿਲ ਨਹੀ ਸਕਦਾ ਹੁੰਦਾ
ਓਹਦੇ ਨਾਲ ਕਿਓ ਪਿਆਰ ਰੱਬਾ

ਮਿਲਣਾ ਤਾਂ ਤੈਨੂੰ ਅਸੀ ੳੁਦੋਂ ਵੀ ਚਾਹਵਾਂਗੇ
ਜਦੋਂ ਤੇਰੇ ਕੋਲ ਵਕਤ ਦੀ ਕਮੀ ਤੇ ਮੇਰੇ ਕੋਲ ਸਾਹਾਂ ਦੀ ਕਮੀ ਹੋਵੇਗੀ..!

ਕੁੜੀਆਂ ਚਿੜੀਆਂ ਹੁੰਦੀਆਂ ਨੇ, ਪਰ ਪਰ ਨਹੀ ਹੁੰਦੇ ਕੁੜੀਆਂ ਦੇ
ਪੇਕੇ ਸਹੁਰੇ ਹੁੰਦੇ ਨੇ ਪਰ ਘਰ ਨਹੀ ਹੁੰਦੇ ਕੁੜੀਆਂ ਦੇ

ਪੂਰੀ ਸੋਹਣੀ ਤੇ ਸਨੱਖੀ ਨਾਲੇ ਦਿਲ ਦੀ ਆ ਸੱਚੀ
ਕੁੜੀਆਂ ਦੇ ਵਿੱਚ ਪੂਰੀ ਟੋਹਰ ਮੁਟਿਆਰ ਦੀ
ਜ਼ੀਹਦੇ ਨਖਰੇ ਦਾ ਹਰ ਕੋਈ ਪਾਣੀ ਭਰਦਾ
ਬਣ ਗਈ ਆ ਹੁਣ ਜ਼ਿੰਦ-ਜ਼ਾਣ ਉਹ ਯਾਰ ਦੀ

ਕਾਸ਼ ਅਸੀਂ ਵੀ ਕਿਸੇ ਦੀਆਂ ਅੱਖਾਂ ਦੇ ਨੂਰ ਹੁੰਦੇ ਕਿਸੇ ਦੇ ਦਿਲ ਦਾ ਸਰੂਰ ਹੁੰਦੇ
ਜੇ ਰੱਬ ਨੇ ਸਾਨੂੰ ਵੀ ਸੋਹਣਾ ਬਣਾਇਆ ਹੁੰਦਾ ਤਾਂ ਅਸੀਂ ਵੀ ਕਿਸੇ ਨਾ ਕਿਸੇ ਦਿਲ ਚ ਜ਼ਰੂਰ ਹੁੰਦੇ