ਬੰਦਾ ਜਿੰਨ੍ਹਾਂ ਮਰਜੀ ਆਮ ਹੋਵੇ
ਕਿਸੇ ਨਾ ਕਿਸੇ ਲਈ ਜ਼ਰੂਰ ਖਾਸ ਹੁੰਦਾ ਆ

ਤੂੰ online ਹੋਣ ਤੇ ਵੀ Reply ਨਹੀ ਕਰਦਾ ਕਮਲਿਆ ਅਤੇ ਅਸੀ
ਹਿਚਕਿਆ ਆਨ ਤੇ ਵੀ Net on ਕਰ ਲੈਦੇਂ ਹਾਂ

ਦਾਜ ਮੰਗਣਾ ਮਾੜੀ ਗੱਲ ਆ
ਪਰ ਵਿਆਹ ਵੇਲੇ ਵੱਧ ਤਨਖਾਹ ਜਿਆਦਾ ਜਮੀਨ ਤੇ ਬਾਹਰਲਾ ਮੁੰਡਾ ਸਾਰਿਆਂ ਨੂੰ ਚਾਹੀਦਾ

ਤੈਨੂ ਕਦੇ ਫੁਰਸਤ ਹੀ ਨਾ ਮਿਲੀ ਪੜਨ ਦੀ ਸੱਜਣਾਂ
ਅਸੀਂ ਤਾਂ ਤੇਰੇ ਸ਼ਹਿਰ ਵਿਚ ਵਿਕਦੇ ਰਹੇ ਹਾਂ ਕਿਤਾਬਾਂ ਦੀ ਤਰਾਂ

ਦੁਖ ਜੁਦਾਈਆਂ ਦੇ ਬੜੇ ਝੱਲੇ ਰੋਂਦਾ ਹੈ
ਸੰਸਾਰ ਰੱਬਾ ਜਿਹੜਾ ਮਿਲ ਨਹੀ ਸਕਦਾ ਹੁੰਦਾ
ਓਹਦੇ ਨਾਲ ਕਿਓ ਪਿਆਰ ਰੱਬਾ

ਜੋ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ
ਜੋ ਰੌਦੇਂ ਰੌਦੇਂ ਹੱਸ ਪੈਂਦੇ ਉਹ ਇਸ਼ਕ ਚ ਹਾਰੇ ਹੁੰਦੇ ਨੇ

ਮਰਨਾ ਪਵੇ ਤਾਂ ਕੋਈ ਉਹਨਾਂ ਲਈ ਮਰੇ ਜਿਹੜੇ ਮਨਾਂ ਦੇ ਮਹਿਰਮ ਹੋਣ
ਜਿਹਨਾਂ ਨੇ ਮਨਾਂ ਨੂੰ ਪ੍ਛਾਣਿਆ ਹੀ ਨਾ ਉਨਾਂ ਲਈ ਕੀ ਮਰਨਾ

ਪਿਆਰ ਹੋਵੇ ਤਾ ਹੱਥ ਤੇ ਅੱਖ ਵਰਗਾ ਕਿਉਂਕਿ
ਜਦੋ ਹੱਥ ਨੂੰ ਚੋਟ ਲੱਗਦੀ ਏ ਤਾ ਅੱਖ਼ ਰੋਦੀ ਏ ਜਦ ਅੱਖ ਰੋਦੀ ਏ ਤਾ ਹੱਥ ਹੰਝੂ ਪੂਝਦੇ ਹਨ

ਸਾਨੂੰ ਵੀ ਕਦੇ ਜੱਫੀ ਪਾ ਕੇ ਮਿਲ ਜਿੱਦਾਂ ਮਿਲਦੀ ਆਪਣੀਆਂ ਸਹੇਲੀਆਂ ਨੂੰ
ਸਾਡੀ ਵੀ ਕੋਈ ਹੈਗੀ ਆ ਦੱਸਣ ਜੋਗੇ ਹੋਈਏ ਆਪਣੇਂ ਯਾਰਾ ਵੈਲੀਆਂ ਨੂੰ

ਇੱਕ ਦਿਲ ਨੂੰ ਲੱਖ ਸਮਝਾਉਣ ਵਾਲੇ ਜੇ ਫਿਰ ਵੀ ਸਮਝ ਨਾ ਆਵੇ ਤਾਂ ਕੀ ਕਰੀਏ
ਜੇ ਦਿਲ ਦਾ ਦਰਦ ਹੋਵੇ ਤਾਂ ਸਹਿ ਲਈਏ ਦਿਲ ਹੀ ਦਰਦ ਬਣ ਜਾਵੇ ਤਾਂ ਕੀ ਕਰੀਏ

ਯਾਦ ਸੱਜਣਾ ਦੀ ਆ ਕੇ ਬੜਾ ਹੀ ਸਤਾਵੇ,
ਓਦੌਂ ਬੈਠ ਕਿਸੇ ਨੁਕਰੇ ਹੀ ਰੋ ਲਈਦਾ,
ਜਿਹੜਾ ਸਮਝੇ ਬੇਗਾਨਾ, ਓਹਦੇ ਨਾਲ ਕੀ ਯਾਰਾਨਾ,
ਜਿਹੜਾ ਆਪਣਾ ਬਣਾਵੇ, ਓਹਦਾ ਹੋ ਲਈਦਾ,

ਕਾਸ਼ ਅਸੀਂ ਵੀ ਕਿਸੇ ਦੀਆਂ ਅੱਖਾਂ ਦੇ ਨੂਰ ਹੁੰਦੇ ਕਿਸੇ ਦੇ ਦਿਲ ਦਾ ਸਰੂਰ ਹੁੰਦੇ
ਜੇ ਰੱਬ ਨੇ ਸਾਨੂੰ ਵੀ ਸੋਹਣਾ ਬਣਾਇਆ ਹੁੰਦਾ ਤਾਂ ਅਸੀਂ ਵੀ ਕਿਸੇ ਨਾ ਕਿਸੇ ਦਿਲ ਚ ਜ਼ਰੂਰ ਹੁੰਦੇ

ਕੱਲ ਦਾ ਕੀ ਪਤਾ ਹੋਣੀ ਕਹਿਰ ਕੀ ਗੁਜ਼ਾਰਨਾ
ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ
ਲੇਖਾਂ ਦਿਆਂ ਮਾਰਿਆਂ ਨੂ ਹੋਰ ਨਹੀਂ ਸਤਾਈਦਾ
ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ
ਪਤਾ ਨਹੀਂ ਓਹ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ ਏ

ਚੰਗੇ ਮਾੜੇ ਦਿਨ ਰਹਿੰਦੇ ਸਾਰਿਆਂ ਤੇ ਚਲਦੇ,
ਦੁੱਖ ਸੁੱਖ ਵਿਹੜਾ ਰਹਿੰਦੇ ਸਾਰਿਆਂ ਦਾ ਮੱਲਦੇ
ਜਾਂਦੀ ਨਹੀ ਵਿਆਹੀ ਦੀ ਜੇ ਨਹੀ ਵਿਆਹੀ ਦੀ,
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ
ਉੱਠ ਕਾਕਾ ਕੰਮ ਕਰ ਬਾਪੂ ਮਾਰੇ ਝਿੱੜਕਾਂ,
ਲਾਡਲਾ ਨਾ ਗੁੱਸੇ ਹੋ ਜੇ ਬੇਬੇ ਲੇਂਦੀ ਬਿੜਕਾਂ
ਤੋੜੀਏ ਨਾ ਡੱਕਾ ਹਾਂਜੀ ਹਾਂਜੀ ਕਰੀ ਜਾਈ ਦੀ,
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ
ਪੇਪਰਾਂ ਚ ਫਿਕਰ ਨੀ ਹੁੰਦੀ ਪਾਸ ਫ਼ੇਲ੍ਹ ਦੀ,
24 ਘੰਟੇ ਕਾਟੋ ਰਹਿੰਦੀ ਫੁੱਲਾਂ ਉਤੇ ਖੇਲ ਦੀ
ਲੁਟੀਏ ਨਜ਼ਾਰੇ ਜ਼ਿੰਦਗਾਨੀ ਤੇ ਲੁਟਾਈ ਦੀ,
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ
ਰੱਜ ਕੇ ਸ਼ੌਕੀਨ ਸਾਨੂੰ ਸ਼ੌਂਕ ਖਾਣ ਪੀਣ ਦਾ,
ਢਿਲੋਂ ਕਹਿੰਦਾ ਸੁਪਨਾ ਨਾ ਵੇਖੀਏ ਹਸੀਨ ਦਾ
ਸਾਡੇ ਉਤੇ ਰਹਿੰਦੀ ਅੱਖ ਸਦਾ ਵੱਡੇ ਭਾਈ ਦੀ
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ.........

ਗੁਮ ਨਾਮਾ ਦਾ ਵੀ ਨਾਮ ਹੁੰਦਾ ਏ
ਜੇ ਬਾਬੇ ਦੀ ਮੇਹਰ ਹੋਵੇ