ਪਿਆਰ ਹੋਵੇ ਤਾ ਹੱਥ ਤੇ ਅੱਖ ਵਰਗਾ
ਕਿਉਂਕਿ ਜਦੋ ਹੱਥ ਨੂੰ ਚੋਟ ਲੱਗਦੀ ਏ ਤਾ ਅੱਖ਼ ਰੋਦੀ ਏ ਜਦ ਅੱਖ ਰੋਦੀ ਏ ਤਾ ਹੱਥ ਹੰਝੂ ਪੂਝਦੇ ਹਨ

ਝੂਠ ਬੋਲ ਕੇ ਜਿੱਤਣ ਨਾਲੋਂ ਚੰਗਾ ਹੈ ਕਿ
ਸੱਚ ਬੋਲ ਕੇ ਹਾਰ ਜਾਓ

ਠੋਕਰ ਲੱਗੇ ਤੈਨੂੰ ਵੀ ਕਿਸੇ ਦੀ ਮਹੁਬੱਤ ਦੀ
ਤਦ ਮਹੁਬੱਤ ਮੇਰੀ ਦਾ ਤੈਨੂੰ ਅਹਿਸਾਸ ਹੋਵੇ
ਤਦ ਤੂੰ ਮੰਗੈ ਦਿਲ ਸਾਡਾ
ਪਰ ਤੇਰੇ ਕਦਮਾ ਚ ਮੇਰੀ ਲਾਸ਼ ਹੋਵੇ

ਮਿਲ ਜਾ ਅੱਖ ਸੁਕਣ ਤੌਂ ਪਹਿਲਾ
ਨਬਜ਼ ਮੇਰੀ ਦੇ ਰੁਕਣ ਤੌਂ ਪਹਿਲਾ
ਕਿਉਂਕਿ ਸੂਰਜ ਸਾਹਮਣੇ ਰਾਤ ਨੀ ਹੁਂਦੀ
ਸਿਵਿਆਂ ਵਿੱਚ ਮੁਲਾਕਾਤ ਨੀ ਹੁਂਦੀ

ਚੰਗੀਆਂ ਕਿਤਾਬਾਂ ਅਤੇ ਸੱਚੇ ਦਿਲ
ਹਰ ਇੱਕ ਦੀ ਸਮਝ ਵਿੱਚ ਨਹੀਂ ਆਉਂਦੇ

ਕਹਿੰਦੀ Status ਤੇਰਿਆਂ ਦੇ ਸਦਕੇ ਜਾਵਾ
ਕਰਾਂ ਉਡੀਕ ਤੇਰੇ Status ਦੀ ਪਹਿਲਾਂ ਆਪ LIKE ਕਰਾਂ ਫਿਰ ਸਹੇਲੀਆਂ ਤੋਂ ਕਰਾਵਾਂ

ਕੋਈ ਕੋਈ ਖੁਸ਼ ਹੋਵੇਗਾ ਤੇ ਕੋਈ ਰੋਵੇਗਾ
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ
ਚਾਰ ਜਣੇ ਹੋਣਗੇ ਨਾਲ ਮੇਰੇ
ਮੁਹਰੇ ਮੁਹਰੇ ਹੋਣਗੇ ਕਰੀਬੀ ਜਿਹੜੇ
ਪਿੱਛੇ ਪਿੱਛੇ ਗੱਲਾਂ ਕਰਦਾ ਪਿੰਡ ਹੋਵੇਗਾ

ਓਹਨੇ ਧੋਖਾ ਵੀ ਨਾ ਦਿੱਤਾ,ਓਹਤੋਂ ਵਫਾ ਵੀ ਨਾ ਹੋਈ,
ਅਸੀਂ ਹੋਗੇ ਵੱਖੋ ਵੱਖ,ਜਿੰਦ ਕੱਲੀ ਕੱਲੀ ਰੋਈ,
ਸਾਹਮਣੇ ਬਹਿ ਕੇ ਜੇ ਦੁੱਖ ਕਹਿੰਦੀ ਤੇ ਜ਼ਰ ਅਸੀਂ ਲੈਦੇਂ,
ਓਹਦੇ ਨੈਣਾਂ ਵਿੱਚੋਂ ਮਜਬੂਰੀਆਂ ਨੂੰ ਪੜ ਅਸੀਂ ਲੈਦੇਂ,
ਪਹਿਲਾਂ ਹੀ ਸੀ ਦੂਰ ਮੈਥੋਂ ,ਅੱਜ ਬਹੁਤ ਦੂਰ ਹੋਈ,
ਅਸੀਂ ਹੋਗੇ ਵੱਖੋ ਵੱਖ,ਜਿੰਦ ਕੱਲੀ ਕੱਲੀ ਰੋਈ ..

ਹੁੰਦਾ ਵੱਖਰਾ ਨਜ਼ਾਰਾ ਏ ਸਾਦਗੀ ਦਾ
ਭਾਵੇਂ ਸਾਰੇ ਅਜੋਕੇ ਫ਼ੈਸ਼ਨ ਅਪਣਾ ਲਓ
ਹੁੰਦਾ ਵੱਖਰਾ ਆਨੰਦ ਗਰੀਬ ਦੀ ਕੁੱਲੀ ਚ
ਭਾਵੇਂ ਕਈ ਫ਼ੁੱਟ ਉੱਚੇ ਮਹਿਲ ਬਣਾ ਲਉ

ਧੂਏ ਦੀ ਤਰਾ ਉੱਡਣਾ ਸਿਖੋ
ਜਲਣਾ ਤਾਂ ਲੋਕ ਵੀ ਸਿਖ ਗਏ ਨੇ

ਕੁੜਿਆ ਦੇ ਹੱਥਾਂ ਚ ਸੋਹਣੀ ਲੱਗਦੀ ਏ ਮਹਿੰਦੀ
ਤੇ ਮੁੰਡਿਆ ਦੇ ਹੱਥ ਚ ਮਹਿੰਦੀ ਵਾਲੇ ਹੱਥ

ਹਰ ਕਿਸੇ ਨੂੰ ਪੁਛਿਆ ਮੈ ਉਹਦੇ ਨਾ ਮਿਲਣ ਦਾ ਕਾਰਣ
ਹਰ ਕਿਸੇ ਨੇ ਕਿਹਾ ਉਹ ਤੇਰੇ ਲਈ ਬਣਿਆ ਹੀ ਨਹੀ

ਕਿਸੇ ਪਿਛੇ ਮਰਨ ਤੋ ਚੰਗਾ
ਕਿਸੇ ਲਈ ਜੀਣਾ ਸਿਖੋ

ਤੇਰੀ ਦੋਸਤੀ ਤੇ ਜਦੌਂ ਦਾ ਨਾਜ਼ ਹੋ ਗਿਆ
ਸਾਡਾ ਵਖਰਾ ਜਿਉਨ ਦਾ ਅੰਦਾਜ਼ ਹੌ ਗਿਆ
ਜਦੌਂ ਦੇ ਮਿਲੇ ਹੌ ਤੁਸੀਂ ਯਾਰੋ
ਇੰਜ ਜਾਪੇ ਜੱਗ ਤੇ ਸਾਡਾ ਰਾਜ ਹੋ ਗਿਆ...

ਤੈੰਨੂ ਵੇਖ ਵੇਖ ਦਿਲ ਨਾ ਭਰੇ
ਕੋਈ ਹੋਰ ਵੇਖੇ ਤਾਂ ਦਿਲ ਨਾ ਜਰੇ