ਸ਼ੌਕ ਨਹੀ ਸੀ ਸਾਨੂੰ ਆਸ਼ਕੀ ਦਾ,
ਹਰਕਤਾ ਉਸ ਦੀਆ ਨੇ ਆਸ਼ਕ ਬਣਾ ਦਿੱਤਾ,
ਆਪਣੇ ਆਪ ਵਿੱਚ ਰਹਿੰਦਾ ਸੀ ਮਸਤ ਕਦੇ,
ਅੱਜ ਯਾਦਾਂ ਉਹ ਦੀਆਂ ਨੇ ਗਮਾਂ ਵਿੱਚ ਪਾ ਦਿੱਤਾ,
ਜਿਹੜਾ ਦਾਰੂ ਤੋਂ ਨਫਰਤ ਕਰਦਾ ਸੀ,
ਪੈੱਗ ਓਸ ਨੇ ਬੁੱਲਾ ਨੂੰ ਲਵਾ ਦਿਤਾ
ਨਹੀਂ ਬਹਿੰਦਾ ਸੀ ਕਦੇ ਸ਼ਰਾਬੀਆ ਵਿੱਚ,
ਪਿਆਰ ਓਸ ਦੇ ਨੇ "ਵੈਲੀ" ਬਣਾ ਦਿੱਤਾ
ਪਿਆਰ ਓਸ ਦੇ ਨੇ "ਵੈਲੀ" ਬਣਾ ਦਿੱਤਾ

ਉਤਲੀ ਹਵਾ ਚੋ ਮੁੜ ਪਿਆ ਧਰਤੀ ਤੇ ਆ ਰਿਹਾ,
ਔਕਾਤ ਦੇ ਵਿੱਚ ਰਹਿਣ ਦੀ ਆਦਤ ਮੈ ਪਾ ਰਿਹਾ,
ਓਏ ਚੰਗਾ ਹੋਇਆ ਮੇਰੇ ਬਿਨਾ ਉਹਨਾ ਦਾ ਸਰ ਗਿਆ,
ਮੈ ਉਹਦੀ ਯਾਦ ਤੋ ਪੱਲਾ ਛੁਡਾ ਰਿਹਾ,
ਮਿੱਠੀਆ ਗੱਲਾਂ ਵਿੱਚ ਆਉਣ ਦੀ ਆਦਤ ਹੈ ਚਿਰਾਂ ਦੀ,
ਰੱਜਿਆ ਨਹੀ ਹਾਲੇ ਵੀ ਧੋਖੇ ਹੀ ਮੈ ਖਾ ਰਿਹਾ,
ਮੈ ਕਿੰਨੇ ਜੋਗਾ ਪੁਹੰਚ ਕਿੰਨੀ ਸੋਚ ਦਾ ਕਿਓ ਨਹੀ,
ਲੇਖਾ ਵਿੱਚ ਜੋ ਲਿਖਿਆ ਨਹੀ ਮੈ ਕਾਤੋ ਚਾਹ ਰਿਹਾ....?

ਉਸਦੇ ਨਾਮ ਦਾ ਘਰ ਮੈਂ ਆਪਣੇ ਦਿਲ ਚ’ ਬਣਾਇਆ,
ਸ਼ਾਇਦ ਰਾਸਤੇ ਤੰਗ ਸੀ ਉਸ ਤੋਂ ਵੜਿਆ ਨਾਂ ਗਿਆ,
ਇਸ ਦੁਨੀਆਂ ਤੋਂ ਚੋਰੀ ਉਸਨੇ ਬਹੁਤ ਸਾਥ ਦਿੱਤਾ,
ਪਰ ਜਮਾਨੇ ਸਾਹਮਣੇ ਹਥ੍ਥ ਮੇਰਾ ਫੜਿਆ ਨਾਂ ਗਿਆ,
ਮੈਂ ਦੇਣਾ ਚਾਹੰਦਾ ਸੀ ਉਸਨੂੰ ਪਿਆਰ ਵਾਲਾ ਚੁਬਾਰਾ,
ਪਰ ਪੌੜੀ ਪਿਆਰ ਵਾਲੀ ਤੇ ਸ਼ਾਇਦ ਉਸ ਤੋਂ ਚੜਿਆ ਨਾਂ ਗਿਆ,
ਕਿਤੇ ਹੰਝੂ ਨਾਂ ਆ ਜਾਣ ਉਸਦੇ ਸੋਹਣੇ ਨੈਣਾਂ ਚ’,ਇਸੇ ਲਈ ਮੇਰੇ ਤੋਂ ਮਰਿਆ ਨਾਂ ਗਿਆ...

ਲੱਖਾਂ ਗਏ, ਲੱਖਾਂ ਆਏ
ਕਈਆਂ ਨੇ ਡੋਰੇ ਪਾਏ
ਪਰ ਇੱਕ ਦਿਨ ਇੱਕ ਪ੍ਰਦੇਸੀ
ਜਿੰਦਗੀ ਦੇ ਵਿਹੜੇ ਆਇਆ
ਅੱਖੀਆਂ ਚੋਂ ਰਾਤਾਂ ਦੀ ਨੀਂਦ
ਜਿਹਨੇ ਦਿਨ ਦਾ ਚੈਨ ਚੁਰਾਇਆ.
ਪਤਾ ਨੀਂ ਕਦ, ਕਿਵੇਂ ਅਸੀਂ
ਇੱਕ ਹੋਏ ਦੋ ਤੋਂ
ਪਹਿਚਾਣ ਲੱਗ ਪਏ
ਇੱਕ ਦੂਜੇ ਨੂੰ ਸੌ ਕੋਹ ਤੋਂ
ਵਿਸ਼ਵਾਸ ਦੀ ਨੀਂਹ ਤੇ
ਪਿਆਰ ਦਾ ਮਹਿਲ
ਉਸਾਰ ਦਿੱਤਾ
ਸਭ ਕੁੱਝ ਉਸ ਪ੍ਰਦੇਸੀ ਉੱਤੋਂ
ਮੈਂ ਹੱਸ-2 ਵਾਰ ਦਿੱਤਾ
ਕੋਈ ਸੱਤ ਜਨਮ ਨਹੀਂ ਦੇ ਸਕਦਾ
ਇੱਕ ਜਨਮ ਚ ਐਨਾ ਪਿਆਰ ਦਿੱਤਾ
ਮੈਂ ਵਾਰੇ ਜਾਵਾਂ ਸੋਹਣੇ ਰੱਬ ਤੋਂ
ਜਿਹਨੇ ਮੈਨੂੰ ਸੋਹਣਾ ਯਾਰ ਦਿੱਤਾ...

ਇਹ ਖਬਰ ਕਿਸ ਨੂੰ ਸੀ ਏਦਾ ਦਿਲ ਵਟਾਏ ਜਾਣਗੇ,
ਫਾਸਲੇ ਸਦੀਆ ਦੇ ਘੜੀਆਂ ਵਿਚ ਮਿਟਾਏ ਜ਼ਾਣਗੇ ।
ਪਲ ਤੁਹਾਡੇ ਨਾਲ ਬੀਤੇ ਨਾ ਭੁਲਾਏ ਜਾਣਗੇ ,
ਸੁਪਨਿਆ ਦੇ ਮਹਿਲ ਇਹ ਸਾਥੋ ਨਾ ਢਾਹੇ ਜਾਣਗੇ ।
ਨੈਣ ਉਸਦੇ ਕਿਹ ਗ਼ਏ ਜੋ ਮੂਕ ਭਾਸ਼ਾ ਵਿਚ ਸ਼੍ਦੇਸ਼,
ਮੂਕ ਇਸ ਸ਼੍ਦੇਸ਼ ਦੇ ਨਗਮੇ ਬਣਾਏ ਜਾਣਗੇ ।
ਜਦ ੳਦਾਸੀ ਦੇ ਹਨੇਰੇ ਵਧਣ ਲੱਗਣਗੇ ਕਦੀ,
ਚੰਨੀ ਤੇਰੇ ਹਾਸਿਆਂ ਦੇ ਤਦ ਜਗਾਏ ਜਾਣਗੇ ।
ਯਾਦ ਆਵੇਗੀ ਤੁਹਾਡੀ ਦੂਰ ਹੋਵੋਗੇ ਤੁਸੀ,
ਹੌਕਿਆਂ ਦੇ ਸਾਜ ਤੇ ਫਿਰ ਗੀਤ ਗ਼ਾਏ ਜਾਣਗੇ ।
ਦੀਦ ਤੇਰੀ ਦੀ ਤੇ੍ਹ ਜਦ ਅਖੀਆਂ ਨੇ ਨਾਂ ਸਹੀ,
ਸਾਥੀਆ ਫਿਰ ਹੰਝੂਆਂ ਦੇ ਮੀਹ ਵਰਾਏ ਜਾਣਗੇ ।