ਕਦੇ ਰੋਇਆ ਕਰੇਗੀ ਕਦੇ ਹੱਸਿਆ ਕਰੇਗੀ
ਗੱਲਾਂ ਮੇਰੀਆਂ ਜਦੋ ਕਿਸੇ ਨੂੰ ਦੱਸਿਆ ਕਰੇਂਗੀ

ਹਰ ਕਿਸੇ ਨੂੰ ਪੁਛਿਆ ਮੈ ਉਹਦੇ ਨਾ ਮਿਲਣ ਦਾ ਕਾਰਣ
ਹਰ ਕਿਸੇ ਨੇ ਕਿਹਾ ਉਹ ਤੇਰੇ ਲਈ ਬਣਿਆ ਹੀ ਨਹੀ

ਜੋ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ
ਜੋ ਰੌਦੇਂ ਰੌਦੇਂ ਹੱਸ ਪੈਂਦੇ ਉਹ ਇਸ਼ਕ ਚ ਹਾਰੇ ਹੁੰਦੇ ਨੇ

ਲੈ ਚੁੰਨੀ ਨਿਕਲੇਂਗੀ ਜਦ ਲੋਕ ਕਹਿਣਗੇ ਚੰਗੇ ਪਰਿਵਾਰ ਦੀ ਏ
ਹੋਊ ਬਾਬਲ ਤੇਰੇ ਦੀ ਪੱਗ ਉੱਚੀ ਲੋਕ ਕਹਿਣਗੇ ਧੀ ਸਰਦਾਰ ਦੀ ਏ

ਮੈਡਮ - ਮੈਂ ਤੇਰੀ ਜਾਨ ਕੱਢ ਦਊ ਇਸਦੀ ਅੰਗਰੇਜੀ ਕੀ ਬਣੂ
ਝੰਡੇ ਅਮਲੀ ਦਾ ਮੁੰਡਾ ਅੰਗਰੇਜੀ ਗਈ ਢੱਠੇ ਖੂਹ ਚ ਤੂੰ ਸਾਲੀਏ ਹੱਥ ਤਾਂ ਲਾ ਕੇ ਦਿਖਾ

ਇਹ ਦਰਦ ਅਵੱਲਾ ਏ,
ਇਹ ਪੀਡ਼ ਅਨੋਖੀ ਏ,
ਅਸੀਂ ਕੁੰਡੇ ਪਿੱਤਲ ਦੇ,
ਤੂੰ ਸੁੱਚਾ ਮੇਤੀ ਏਂ,
ਤੈਨੂੰ ਜਿੱਤ ਵੀ ਸਕਦੇ ਨੀਂ,
ਮੁੱਲ ਲੈ ਵੀ ਹੁੰਦਾ ਨੀਂ,

ਸਭ ਤੋਂ ਜਿਆਦਾ ਨਸ਼ਾ ਕਿਸ ਵਿੱਚ ਆ
ਦਾਰੂ ਚ ਨਹੀ
ਭੰਗ ਚ ਨਹੀ
ਪਿਆਰ ਚ ਨਹੀ
ਪੈਸੇ ਚ ਨਹੀ
ਸਭ ਤੋਂ ਜਿਆਦਾ ਨਸ਼ਾ ਕਿਤਾਬ ਚ ਆ ਖੋਲਦੇ ਹਿ ਨੀਂਦ ਆ ਜਾਂਦੀ ਆ

ਲਗਦਾ ਸਾਡੀਆ ਗੱਲਾਂ ਉਹਨਾਂ ਨੇ ਦਿਲ ਤੇ ਲਾ ਲਈਆ ਤਾਹੀ ਸਾਡੇ ਕੋਲੋ ਦੂਰੀਆ ਪਾ ਲਈਆ ,
ਪਤਾ ਨੀ ਕਿਉ ਗਲਤ ਸੋਚਦੇ ਸਾਡੇ ਬਾਰੇ ਉਹ ਲੱਗਦਾ ਉਹਨਾ ਸਾਥੋ ਦੂਰ ਰਹਿਣ ਦੀਆ ਕਸਮਾ ਖਾ ਲਇਆ

ਜੇ ਬੋਤਲ ਵਿੱਚੋਂ ਪੀਤੀ ਹੁੰਦੀ ਤਾਂ ਲੈਹ ਜਾਣੀ ਸੀ,
ਇਹਨਾਂ ਤਰਸਦੀਆਂ ਅੱਖੀਆਂ ਨੂੰ ਨੀਂਦਰ ਪੈ ਜਾਣੀ ਸੀ,
ਪਰ ਤੂੰ ਅੱਖੀਆਂ ਵਿੱਚੋਂ ਪੀ ਬੈਠਾ ਏ,
ਹੁਣ ਨੀ ਬੱਚਦਾ,ਕਰ ਕਮਲਿਆ ਕੀ ਬੈਠਾ ਏ...

ਅਰਮਾਨ ਵੀ ਬਥੇਰੇ ਨੇ ਪਰ ਸਾਹਾਂ ਦੀ ਵੀ ਕਮੀ ਹੈ
ਖੁਸ਼ੀਆਂ ਵੀ ਬੜੀਆਂ ਨੇ ਪਰ ਅੱਖਾਂ ਵਿਚ ਨਮੀ ਹੈ
ਹੋਰ ਮਿਲ ਗਏ ਬਥੇਰੇ ਮੈਨੂੰ ਜਾਨ ਤੋ ਵੱਧ ਚਾਹੁਣ ਵਾਲੇ ਬੱਸ ਜਿੰਦਗੀ ਦੇ ਵਿਚ ਤੇਰੀ ਇੱਕ ਕਮੀ ਹੈ

ਸੋਨੇ ਦੇ ਗਹਿਣੇ ਚੋਂ ਕਦੇ ਵੀ ਖੁਸ਼ਬੂ ਆਵੇ ਨਾ
ਜੀਭ ਦੇ ਜ਼ਖਮਾਂ ਨੂੰ ਕੋਈ ਵੀ ਮੱਲਮ ਹਟਾਵੇ ਨਾ
ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ
ਮਾਂ-ਪਿਉ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾ ਚੋਂ

ਆਪਨੇ ਬਾਰੇ ਕੁਝ ਦਸ ਦੇ,
ਅਸੀ ਹੱਸ ਕੇ ਆਖਿਆ ਓਹਨਾ ਨੂੰ,
ਦਿਲ ਰੌਂਦਾ ਏ ਬੁਲ ਹਸਦੇ.
ਅਸੀ ਸੋਚਿਆ ਕਿਵੇਂ ਦੱਸੀਏ,
ਪਰ ਲੱਭਿਆ ਨਾ ਕੋਈ ਚਾਰਾ ਏ,
ਸਭ ਰਿਸ਼ਤੇ ਨਾਤੇ ਝੂਠੇ ਨੇ,
ਇਕ ਸੱਚਾ ਰੱਬ ਦਾ ਸਹਾਰਾ ਏ...

ਕੱਲ ਦਾ ਕੀ ਪਤਾ ਹੋਣੀ ਕਹਿਰ ਕੀ ਗੁਜ਼ਾਰਨਾ
ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ
ਲੇਖਾਂ ਦਿਆਂ ਮਾਰਿਆਂ ਨੂ ਹੋਰ ਨਹੀਂ ਸਤਾਈਦਾ
ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ
ਪਤਾ ਨਹੀਂ ਓਹ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ ਏ

ਕਰਦਾ ਹਾਂ ਬੇਨਤੀ ਆਪਣੇ ਸੱਭ ਯਾਰਾਂ ਨੂੰ,
ਕਰੀਓ ਨਾ ਇਸ਼ਕ ਅੱਜ ਕਲ ਦੀਆਂ ਨਾਰਾਂ ਨੂੰ,
ਲਾਉਂਦੀਆਂ ਨੇ ਯਾਰੀ ਇਕ ਦੂਜੀ ਨੂੰ ਵਿਖਾਉਣ ਲਈ,
ਦਿੰਦੀਆਂ ਨੇ ਧੋਖਾ ਫਿਰ ਜੱਗ ਨੂੰ ਹਸਾਉਣ ਲਈ,
ਠੱਗਿਆ ਗਿਆ ਇਸ ਇਸ਼ਕ ਦੇ ਬਜ਼ਾਰ ਵਿੱਚ,
ਹਾਰੀ ਬੈਠਾ ਸੱਭ ਉਸ ਕੁੜੀ ਦੇ ਪਿਆਰ ਵਿੱਚ...

ਕੁਝ ਲੋਕ ਸਾਡੇ ਨਾਂ ਤੋਂ ਖਫਾ ਨੇ,
ਕੁਝ ਲੋਕ ਸਾਡੇ ਲਿਖਣੇ ਤੋਂ ਖਫਾ ਨੇ,
ਪਰ ਅਜਿਹੇ ਵੀ ਕੁਝ ਸਖਸ਼ ਨੇ ਇਸ ਜੱਗ ਉੱਪਰ,
ਜੋ ਸਾਡੇ ਜਿਊਂਦੇ ਰਹਿਣ ਤੋਂ ਖਫਾ ਨੇ,
ਪਰ ਫੇਰ ਵੀ ਅਸਾਂ ਨਾ ਤਾਂ ਨਾਮ ਬਦਲਿਆ ਤੇ ਨਾ ਲਿਖਣਾ ਛੱਡਿਆ,
ਡਰ ਇਸ ਜੱਗ ਦਾ ਮਨੋਂ ਭੁਲਾ ਕੇ ਜਾਨ ਨੂੰ ਯਾਰ ਦੇ ਹਵਾਲੇ ਕਰ ਛੱਡਿਆ,
ਯਾਰ ਵੀ ਬੇਵਫ਼ਾ ਨਿਕਲੇ,
ਨਾ ਤਾਂ ਮਰਨ ਲਈ ਆਖਿਆ ਤੇ ਨਾ ਜਿਉਂਦੇ ਰਹਿਣ ਲਈ ਕੁਝ ਪੱਲੇ ਛੱਡਿਆ...