ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ,
ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ,
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,
ਅਸੀਂ ਤਾਂ ਸਾਫ਼ ਦਿਲ, ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ

ਕਾਸ਼ ਅਸੀਂ ਵੀ ਕਿਸੇ ਦੀਆਂ ਅੱਖਾਂ ਦੇ ਨੂਰ ਹੁੰਦੇ ਕਿਸੇ ਦੇ ਦਿਲ ਦਾ ਸਰੂਰ ਹੁੰਦੇ
ਜੇ ਰੱਬ ਨੇ ਸਾਨੂੰ ਵੀ ਸੋਹਣਾ ਬਣਾਇਆ ਹੁੰਦਾ ਤਾਂ ਅਸੀਂ ਵੀ ਕਿਸੇ ਨਾ ਕਿਸੇ ਦਿਲ ਚ ਜ਼ਰੂਰ ਹੁੰਦੇ

ਬੜੀ ਸੋਹਣੀ ਏ ਤੈਨੂੰ ਹਰ ਕੋਈ ਕਹਿੰਦਾ ਏ
ਇਸੇ ਲਈ ਦਿਮਾਗ ਤੇਰਾ ਹਵਾ ਵਿੱਚ ਰਹਿੰਦਾ ਏ
ਲੱਗਦਾ ਫ਼ੂਕ ਤੇਰੀ ਹੁਣ ਕੱਢਣੀ ਪੈਣੀ ਏ
Propose ਮਾਰਨਾ ਹੀ ਪੈਣਾ ਸ਼ਰਾਫ਼ਤ ਹੁਣ ਛੱਡਣੀ ਪੈਣੀ ਏ

ਆਪਣਾ ਰਿਸ਼ਤਾ ਬੜਾ ਅਜ਼ੀਬ ਜਿਹਾ ਲੱਗਦਾ ਦੂਰ ਰਹਿ ਕੇ ਵੀ ਤੂੰ ਬੜਾ ਕਰੀਬ ਜਿਹਾ ਲੱਗਦਾ
ਮੈਨੂੰ ਪਤਾ ਹੈ ਕੀ ਤੂੰ ਮੈਨੂੰ ਨਹੀ ਮਿਲਣਾ ਫਿਰ ਕਿਉਂ ਤੂੰ ਮੈਨੂੰ ਮੇਰਾ ਨਸੀਬ ਜਿਹਾ ਲੱਗਦਾ

ਜੀਵਨ ਵਿੱਚ ਪਿਛੇ ਵੇਖੋ (ਜੋ ਬੀਤ ਗਿਆ) ਤਾਂ ਅਨੁਭਵ ਮਿਲੁਗਾ
ਅੱਗੇ ਵੇਖੋ ਤਾਂ ਆਸ ਮਿਲੂਗੀ ਸੱਜੇ ਖੱਬੇ ਪਾਸੇ ਵੇਖੋ ਸੱਚ ਮਿਲੁਗਾ
ਆਪਣੇ ਅੰਦਰ ਵੇਖੋ ਤਾਂ ਪ੍ਰਮਾਤਮਾਂ ਤੇ ‍ਆਤਮ ਵਿਸ਼ਵਾਸ ਮਿਲੁਗਾ

ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ ਵੀ ਤੁਹਾਡੀ ਗੱਲ ਨਹੀਂ ਸੁਣਦਾ
ਤਾਂ ਸਮਝ ਲਵੋ ਕਿ ਉੱਸ ਦੀ ਜ਼ਿੰਦਗੀ ਵਿੱਚੋਂ ਤੁਹਾਡੀ ਲੋੜ ਤੇ ਦਿਲ ਵਿੱਚੋਂ ਤੁਹਾਡੀ ਥਾਂ ਦੋਵੇਂ ਹੀ ਖਤਮ ਹੋ ਚੁੱਕੀਆਂ ਨੇਂ

ਮੇਰੇ ਦਿਲ ਵਿਚ ਓਠਦੇ ਖਿਆਲ ਕਈ,
ਮੈ ਕਿਓ ਨੀ ਅੱਗੇ ਜਾ ਸਕਿਆ,
ਕੀ ਮੇਰੀ ਕੋਈ ਮਜਬੂਰੀ ਸੀ,
ਜਾ ਨੂੰ ਰਾਸ ਨਾ ਆ ਸਕਿਆ,
ਅੱਜ ਹਰ ਥਾਂ ਮੇਰੇ ਚਰਚੇ ਨੇ,
ਇਹੀ ਤਾ ਮੈ ਕਦੇ ਚਹਿਆ ਸੀ,
ਚਾਹੇ ਹਾਰਿਆ ਵਿਚ ਹੀ ਹੈ,
ਨਾਮ ਜਿਤਿਆ ਵਿਚ ਨਹੀ ਆ ਸਕਿਆ

ਜਦੋਂ ਸਜ ਧਜ ਕੇ ਤੂੰ ਆਉਣੀ ਐ,
ਦਿਲਾਂ ਨੂੰ ਅੱਗਾਂ ਲਾਉਣੀ ਐ,
ਦੇਖ - ਦੇਖ ਤੈਨੂੰ ਹੋਂਕੇ ਭਰਦੇ,
ਲੋਕੀ ਸੌ ਸੌ ਗੱਲਾਂ ਕਰਦੇ,
ਜੇ ਕਿਸੇ ਨੂੰ ਬੁਲਾ ਜਾਵੇਂ,
ਰਾਤ ਦੀ ਨੀਂਦ ਉਡਾ ਜਾਵੇਂ,
ਰੂਪ ਤੇਰਾ ਸਿਖਰ ਦੁਪਹਿਰਾ,
ਨਜ਼ਰ ਕਿਸੇ ਦੀ ਲੱਗ ਨਾ ਜਾਵੇ,
ਲੋਕਾਂ ਨੂੰ ਠੱਗਣ ਵਾਲੀਏ,ਤੈਨੂੰ ਵੀ ਕੋਈ ਠੱਗ ਨਾ ਜਾਵੇ...

ਲੜਨ ਲੱਗਿਆਂ ਅੱਖਾਂ ਨੂੰ ਰੋਕਿਆ ਨਾ,
ਹੁਣ ਹੰਝੂ ਵਹਾਉਣ ਤੋਂ ਕਿਵੇਂ ਰੋਕਾਂ।
ਉਜੜੇ ਘਰਾਂ ਦੇ ਵਿਚ ਪਰਿੰਦਿਆਂ ਨੂੰ,
ਆਪਣੇ ਘਰ ਬਣਾਉਣ ਤੋਂ ਕਿਵੇਂ ਰੋਕਾਂ।
ਲੁੱਟੇ ਦਿਲ ਨੂੰ ਨਵੀਂ ਉਮੀਦ ਵਾਲੇ,
ਦੀਵੇ ਜਗਾਉਣ ਤੋਂ ਕਿਵੇਂ ਰੋਕਾਂ।
ਰੋਕ ਸਕਿਆ ਨਾ ਜਾਂਦੀ ਮਹਿਬੂਬ ਆਪਣੀ,
ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ...

ਸ਼ੌਕ ਨਹੀ ਸੀ ਸਾਨੂੰ ਆਸ਼ਕੀ ਦਾ,
ਹਰਕਤਾ ਉਸ ਦੀਆ ਨੇ ਆਸ਼ਕ ਬਣਾ ਦਿੱਤਾ,
ਆਪਣੇ ਆਪ ਵਿੱਚ ਰਹਿੰਦਾ ਸੀ ਮਸਤ ਕਦੇ,
ਅੱਜ ਯਾਦਾਂ ਉਹ ਦੀਆਂ ਨੇ ਗਮਾਂ ਵਿੱਚ ਪਾ ਦਿੱਤਾ,
ਜਿਹੜਾ ਦਾਰੂ ਤੋਂ ਨਫਰਤ ਕਰਦਾ ਸੀ,
ਪੈੱਗ ਓਸ ਨੇ ਬੁੱਲਾ ਨੂੰ ਲਵਾ ਦਿਤਾ
ਨਹੀਂ ਬਹਿੰਦਾ ਸੀ ਕਦੇ ਸ਼ਰਾਬੀਆ ਵਿੱਚ,
ਪਿਆਰ ਓਸ ਦੇ ਨੇ "ਵੈਲੀ" ਬਣਾ ਦਿੱਤਾ
ਪਿਆਰ ਓਸ ਦੇ ਨੇ "ਵੈਲੀ" ਬਣਾ ਦਿੱਤਾ........

ਮੈਨੂੰ ਹਰ ਕੇ ਜਿਤਣ ਦੀ ਆਸ
ਮੈਂ ਨਹੀਂ ਅਜੇ ਉਦਾਸ
ਕੀ ਹੋਇਆਂ ਜੇ ਲੁਟਿਆ ਮੇਰਾ ਸੰਸਾਰ ਗਿਆ ,
ਮੈਨੂੰ ਉਜੜ ਕੇ ਵਸਣ ਦੀ ਆਸ
ਮੈਂ ਨਹੀ ਅਜੇ ਉਦਾਸ
ਮੁੜ ਆਉਣ ਦਾ ਉਹ ਕਹਿ ਗਿਆ ਹੈ
ਮੈਨੂੰ ਬਿਛੜ ਕੇ ਮਿਲਣ ਦੀ ਆਸ
ਮੈਂ ਨਹੀ ਅਜੇ ਉਦਾਸ ।
ਤਨ ਨਾਲ ਖੇਡਣ ਵਾਲੇ ਮਿਲ ਪੈਣ ਅਨੇਕਾਂ,
ਮੇਰੀ ਰੂਹ ਦੀ ਜੋ ਪਿਆਸ ਬੁਝਾਵੇ
ਮੈਨੂੰ ਅਜੇ ਉਹਦੇ ਮਿਲਣ ਦੀ ਆਸ
ਮੈਂ ਨਹੀ ਅਜੇ ਉਦਾਸ ।
ਮੈਨੂੰ ਹਰ ਦਿਨ ਚੜ੍ਹਦੇ ਨੂੰ,
ਤਕਦੀਰਾਂ ਦੇ ਨਾਂ ਲੜਦੇ ਨੂੰ
ਇੱਕ ਨਵੇਂ ਜਖਮ ਦੀ ਆਸ
ਮੈਂ ਨਹੀ ਅਜੇ ਉਦਾਸ...

ਰੱਬ ਕਰੇ ਮੰਨਜ਼ੂਰ ਇੱਕੋ ਗੱਲ ਅਸੀਂ ਚਾਹੀਏ,
ਤੂੰ ਅੱਖਾਂ ਸਾਵੇ ਹੋਵੇਂ ਜਦੋਂ ਦੁਨੀਆਂ ਤੋ ਜਾਈ ਏ..
ਇਸ ਸ਼ਰਤ ਤੇ ਪੁੱਗੇ ਸਾਨੂੰ ਪੋਟਾ ਪੋਟਾ ਹੋਣਾ,
ਤੂੰ ਗਿਣੇ ਪੋਟਿਆਂ ਤੇ ਅਸੀਂ ਗਿਣਤੀ ਚ ਆਈ ਏ..
ਤੇਰੇ ਕੋਲ ਬਿਹ ਕੇ ਸਾਨੂੰ ਮਹਿਸੂਸ ਹੁੰਦਾ ਕੀ,
ਸਾਥੋਂ ਹੁੰਦਾ ਨਹੀ ਬਿਆਨ ਕਿੰਨੇਂ ਗੀਤ ਲਿੱਖੀ ਜਾਈ ਏ..
ਨਿਗਾਹ ਤੇਰੇ ਵੱਲ ਜਾਵੇ ਤਾ ਗੁਣ ਦਿਸਦੇ ਨੇ ਲੱਖਾਂ,
ਐਬ ਦਿਸਦੇ ਕਰੋੜਾਂ ਜਦੋ ਸ਼ੀਸ਼ੇ ਸਾਵੇ ਜਾਈ ਏ..
ਕਿੰਨੇਂ DEBI ਦੇ ਗੁਨਾਹ ਬਖਸ਼ਾਉਣ ਵਾਲੇ ਰਹਿੰਦੇ,
ਦੇ ਦੇ ਆਗਿਆ ਕੇ ਮਾਫੀਆਂ ਮੰਗਣ ਕਦੋ ਆਈ ਏ....

ਚੰਗੀਆਂ ਕਿਤਾਬਾਂ ਅਤੇ ਸੱਚੇ ਦਿਲ
ਹਰ ਇੱਕ ਦੀ ਸਮਝ ਵਿੱਚ ਨਹੀਂ ਆਉਂਦੇ

ਛੱਡ ਦਿੱਲਾ ਓਦਾ ਜ਼ਿਕਰ ਕਰਨਾ
ਓਨੇ ਵੀ ਤਾ ਛੱਡ ਦਿੱਤਾ ਏ ਤੇਰਾ ਫਿਕਰ ਕਰਨਾ

ਕਦੇ ਨਾ ਜਿੱਤਦੀ ਤੈਨੂੰ ਸੱਜਣਾ
ਜੇ ਮੈਂ ਦਿਲ ਤੇਰੇ ਅੱਗੇ ਹਾਰੀ ਨਾ ਹੁੰਦੀ