ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ.
ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,
ਓਹ ਮੇਰੀ ਰੂਹ ਦਾ ਹਿੱਸਾ ਏਂ ,ਸ਼ਰੇਆਮ ਕਹਿਣ ਤੋਂ ਡਰਦੇ ਹਾਂ.
ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ,
ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ.
ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ , ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾਂ...

Puri kari ya na kari
gal Dil wali ta kah lain de

ਝੂਠ ਬੋਲ ਕੇ ਜਿੱਤਣ ਨਾਲੋਂ ਚੰਗਾ ਹੈ ਕਿ
ਸੱਚ ਬੋਲ ਕੇ ਹਾਰ ਜਾਓ

ਭਾਵੇ ਮਾਸਟਰਾ ਤੋ ਖਾਦੇ ਡੰਡੇ ਸੀ
ਪਰ ਉਹ ਯਾਰਾ ਨਾਲ ਬਿਤਾਏ ਵੇਲੇ ਚੰਗੇ ਸੀ

ਆਪਣੀਆ ਖੁਸ਼ੀਆ ਦੱਬ ਕੇ ਵੀ ਖੁਸ਼ ਰੱਖਦੀ ਜੀਆ ਨੂੰ
ਆਪਣਾ ਗਹਿਣਾ ਗੱਟਾ ਵੀ ਪਾ ਦਿੱਤਾ ਧੀਆਂ ਨੂੰ

ਵੀਰ ਭਾਵੇਂ ਵੱਡਾ ਹੋ ਕੇ ਭੈਣ ਨੂੰ ਭੁੱਲ ਜਾਵੇ
ਪਰ ਭੈਣ ਹਮੇਸ਼ਾ ਆਪਣੇ ਵੀਰਾਂ nu apne ਦਿਲ ਵਿਚ ਰੱਖਦੀ ਹੈ

ਬੰਦੇ ਆਪਾਂ Desi ਆਂ ਪੰਜਾਬੀ ਨਾਲ ਹੀ ਸਾਡਾ Pyar ਏ
ਕੁੜੀ Suit ਵਾਲੀ ਹੀ ਲੈਣੀ ਜਿਹੜੀ ਰੋਬ ਨਾਲ ਕਹੇ ਕਿ ਇਹੀ ਮੇਰਾ ਯਾਰ Aa

ਦਾਜ ਮੰਗਣਾ ਮਾੜੀ ਗੱਲ ਆ
ਪਰ ਵਿਆਹ ਵੇਲੇ ਵੱਧ ਤਨਖਾਹ ਜਿਆਦਾ ਜਮੀਨ ਤੇ ਬਾਹਰਲਾ ਮੁੰਡਾ ਸਾਰਿਆਂ ਨੂੰ ਚਾਹੀਦਾ

ਜੇ ਤੇਰੇ ਜਿਸਮ ਨਾਲ ਪਿਆਰ ਹੁੰਦਾ ਤਾ ਘਰੋਂ ਚੱਕ ਲੈ ਜਾਂਦਾ
ਪਰ ਪਿਆਰ ਤੇਰੀ ਰੂਹ ਨਾਲ ਆ ਤਾਹੀਂ ਰੱਬ ਕੋਲੋਂ ਤੈਨੂੰ ਮੰਗਦਾ

ਜੋ ਮੈਂਨੂ ਹਮੇਸਾ ਕਹਿਂਦੀ ਹੁਂਦੀ ਸੀ ਕਿ ਤੇਰੇ ਜਾਣ ਤੋਂ ਬਾਦ ਮੈਂ ਮਰ ਜਾਂਵਂਗੀ
ਅੱਜ ਕਿਸੇ ਹੋਰ ਨਾਲ ੳਹ ਆਹੀ ਵਾਅਦੇ ਕਰਨ ਚ busy ਆ

ਕਈ ਦਰਦ ਨੇ ਮੇਰੇ ਸੀਨੇ ਵਿਚ,
ਮੈ ਹਰ ਇਕ ਨੂ ਨਹੀ ਓਹ ਦਸਦਾ ਹਾਂ,
ਕੁਝ ਬੇਲੀ ਚਾਹੁੰਦੇ ਖੁਸ਼ ਰਹਾਂ,
ਬਸ ਓਹਨਾ ਖਾਤਿਰ ਹਸਦਾ ਹਾਂ...

ਪਿਆਰ ਵੀ ਕਮਾਲ ਦਾ ਅਹਿਸਾਸ ਹੁੰਦਾ ਹੈ
ਕਦੋਂ ਹੁੰਦਾ ਪਤਾ ਹੀ ਨਹੀਂ ਲਗਦਾ ਤੇ
ਜਦੋਂ ਹੋ ਜਾਂਦਾ ਤਾਂ ਸਾਰਾ ਜੱਗ ਸੋਹਣਾ ਸੋਹਣਾ ਲਗਦਾ ਹੈ

ਤਨ ਤੇ ਕੱਪੜਾ ਖਾਣ ਨੂੰ ਨਿਵਾਲਾ ਸਿਰ ਤੇ ਛੱਤ ਬਾਕੀ ਮਿਹਨਤ ਚੜੀ ਹੱਥੇ
ਹੇ ਸਤਿਗੁਰੂ ਅਸੀਂ ਸ਼ੁਕਰ ਗੁਜ਼ਾਰ ਹਾਂ ਤੇਰੇ ਤੇਰੀ ਹਰ ਬਖਸ਼ੀਸ਼ ਖਿੜੇ ਮੱਥੇ

ਚੰਗੇ ਦੇ ਨਾਲ ਚੰਗੇ ਬਣ ਕੇ ਰਹੋ ਪਰ ਕਦੇ ਵੀ ਮਾੜੇ ਨਾਲ ਰੱਲ ਕੇ ਮਾੜਾ ਨਹੀਂ ਬਣੀਦਾ
ਕਿਉਂਕਿ ਪਾਣੀ ਨਾਲ ਖੂਨ ਸਾਫ਼ ਹੋ ਸੱਕਦਾ ਹੈ ਪਰ ਖੂਨ ਨਾਲ ਖੂਨ ਕਦੇ ਵੀ ਨਹੀਂ

ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ….!
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ...!