ਮੈ ਪੁੱਛਿਆ ਇੰਨੇ BoyFRienD kYun ਬਣਾਏ ਨੇ
keHnDi ਕਮਲਿਆ ਔਖੇ ਵੇਲੇ ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ

ਪਿਆਰ ਦਾ ਮਤਲਬ ਸਿਰਫ ਆਸ਼ਕੀ ਨਹੀਂ ਹੁੰਦਾ
ਇਹ ਤਾਂ ਬਾਕੀ ਰਿਸ਼ਤਿਆਂ ਵਿੱਚ ਵੀ ਬੜਾ ਨਿੱਘ ਦਿੰਦਾ ਏ

ਜੋ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ
ਜੋ ਰੌਦੇਂ ਰੌਦੇਂ ਹੱਸ ਪੈਂਦੇ ਉਹ ਇਸ਼ਕ ਚ ਹਾਰੇ ਹੁੰਦੇ ਨੇ

ਗੁਮ ਨਾਮਾ ਦਾ ਵੀ ਨਾਮ ਹੁੰਦਾ ਏ
ਜੇ ਬਾਬੇ ਦੀ ਮੇਹਰ ਹੋਵੇ

ਤੈੰਨੂ ਵੇਖ ਵੇਖ ਦਿਲ ਨਾ ਭਰੇ
ਕੋਈ ਹੋਰ ਵੇਖੇ ਤਾਂ ਦਿਲ ਨਾ ਜਰੇ

ਮੈ ਵਕਤ ਤੇ ਹਾਲਾਤ ਨਾਲ ਸ਼ੌਂਕ ਬਦਲ ਦਾ ਹਾਂ
ਯਾਰ ਤੇ ਮੌਹੋਬਤ ਨਹੀ

ਕਦੇ ਨਾ ਕਦੇ ਤਾਂ ਸਾਡੀ ਯਾਦ ਆਉਗੀ
ਅੱਜ ਨੀ ਜਾ ਥੋੜੇ ਚਿਰਾਂ ਬਾਦ ਆਉਗੀ

ਟਾਈਮ ਪਾਸ ਵਾਲਾ ਕਦੇ ਵੀ ਸ਼ੱਕ ਨਹੀ ਕਰਦਾ
ਕਿਉਕੀ ਉਹ ਤੁਹਾਨੂੰ ਗਵਾਉਣ ਤੋ ਨਹੀ ਡਰਦਾ

ਭੂਤਾਂ ਵਾਲੀ ਹਵੇਲੀ ਤੋਂ ਤੇ ㅤㅤㅤ
ਮਾੜੀ ਨੀਅਤ ਵਾਲੀ ਸਹੇਲੀ ਤੋਂ ਜਿੰਨਾ ਦੂਰ ਰਹੋ ਉਨ੍ਹਾਂ ਚੰਗਾ
Er kasz

ਤੈਨੂੰ ਚੰਨ ਕਹਾਂ ਅੜੀਏ, ਯਾ ਆਫਤਾਬ ਕੋਈ,
ਤੂੰ ਫੁੱਲਾਂ ਤੋਂ ਕੋਮਲ, ਸ਼ਾਈਰ ਦਾ ਖੁਆਬ ਕੋਈ.....
ਤੈਨੂੰ ਚੰਨ ਕਹਾਂ ਅੜੀਏ, ਯਾ ਆਫਤਾਬ ਕੋਈ,
ਤੂੰ ਫੁੱਲਾਂ ਤੋਂ ਕੋਮਲ, ਸ਼ਾਈਰ ਦਾ ਖੁਆਬ ਕੋਈ.....
ਤੈਨੂੰ ਦਾਵਤ ਦੇਈਏ ਨੀ, ਜਿੰਦਗੀ ਵਿਚ ਆਵਣ ਦੀ,

ਖ਼ੁਦ ਨੂੰ ਮੈਂ ਖ਼ੁਦਾ ਦਾ ਬਣਾਕੇ ਵੇਖਿਆ ਨਾ ਚਾਹੁੰਦੇ ਵੀ ਹੋਰਾਂ ਨੂੰ ਚਾਹ ਕੇ ਵੇਖਿਆ
ਹਰ ਸਾਹ ਦੇ ਨਾਲ ਬੜੀ ਕੋਸ਼ਿਸ਼ ਤੇ ਕੀਤੀ ਮੈਂ ਕਿ ਫੇਰ ਝੂਠਾ ਨਾ ਪੈ ਜਾਵਾਂ ਆਪਣੀ ਗੱਲ ਤੋਂ
ਅੱਜ ਇੱਕ ਸਾਲ ਹੋਰ ਹੋ ਗਿਆ ਏ ਕਹਿੰਦੇ ਮੈਨੂੰ ਕਿ ਮੈਂ ਤੈਨੂੰ ਯਾਰਾ ਭੁੱਲ ਜਾਣਾ ਕੱਲ ਤੋਂ

ਪਡ਼-ਪਡ਼ ਆਲਮ ਫਾਜ਼ਿਲ ਹੋਇਆਂ,
ਕਦੇ ਆਪਣੇ ਆਪ ਨੂੰ ਪਡ਼ਿਆ ਈ ਨਈਂ
ਜਾ-ਜਾ ਵਡ਼ਦਾਂ ਮੰਦਰ-ਮਸੀਤੀਂ ,
ਕਦੇ ਆਪਣੇ ਅੰਦਰ ਵਡ਼ਿਆ ਈ ਨਈਂ
ਐਵੇਂ ਰੋਜ਼ ਸ਼ੈਤਾਨ ਨਾਲ ਲਡ਼ਦਾਂ,
ਕਦੇ ਨਫ਼ਸ ਆਪਣੇ ਨਾਲ ਲਡ਼ਿਆ ਈ ਨਈਂ
ਅਸਮਾਨੀ ਉਡੱਦਿਆਂ ਨੂੰ ਫਡ਼ਦਾਂ,
ਜਿਹਡ਼ਾ ਘਰ ਬੈਠਾ ਉਹਨੂੰ ਫਡ਼ਿਆ ਈ ਨਈਂ

ਮੇਰੇ ਦੇਸ਼ ਬੇਕਦਰੀ ਬੰਦਿਆ ਦੀ ਪੱਥਰਾਂ ਨੂੰ ਹੁੰਦੇ ਸੱਜਦੇ ਨੇ,
ਇੱਥੇ ਧੱਕੇ ਪੈਦੇ ਜਿਊਦਿਆ ਨੂੰ ਮਰਿਆ ਤੋ ਮੇਲੇ ਲੱਗਦੇ ਨੇ.
ਇੱਥੇ ਜਾਤ ਪਾਤ ਦੇ ਰੱਸਿਆ ਨਾਲ ਗੱਲ ਸਭ ਦਾ ਘੁੱਟਣਾ ਸੌਖਾ ਏ,
ਮੇਰੇ ਦੇਸ਼ ਚ ਧਰਮ ਦੇ ਨਾ ਉੱਤੇ ਲੋਕਾ ਨੂੰ ਲੁੱਟਣਾ ਸੌਖਾ ਏ,
ਏ ਰਬ ਦੇ ਨਾਅ ਤੇ ਨੇ ਜਾ ਰੱਬ ਦੇ ਨਾਅ ਤੇ ਠੱਗਦੇ ਦੇ ਨੇ,
ਮਤਲਬਖੌਰੀ ਦੁਨਿਆ ਅੰਦਰ ਕੌਣ ਕਿਸੇ ਦਾ ਕੀ ਲੱਗਦਾ,
ਫੁੱਲਾਂ ਜਿਹੇ ਦਾ ਪੱਥਰਾਂ ਵਿੱਚ ਨਾ ਜੀਅ ਲੱਗਦਾ,
ਇੱਥੇ ਖੋਟੇ ਸਿੱਕੇ ਚਲਦੇ ਨੇ ਖਰਿਆ ਨੂੰ ਠੇਡੇ ਵੱਜਦੇ ਨੇ,
ਇੱਥੇ ਧੱਕੇ ਪੈਦੇ ਜਿਊਦਿਆ ਨੂੰ ਮਰਿਆ ਤੋ ਮੇਲੇ ਲੱਗਦੇ ਨੇ...

ਕਿਸੇ ਪਿਛੇ ਮਰਨ ਤੋ ਚੰਗਾ
ਕਿਸੇ ਲਈ ਜੀਣਾ ਸਿਖੋ

ਬੰਦਾ ਜਿੰਨ੍ਹਾਂ ਮਰਜੀ ਆਮ ਹੋਵੇ
ਕਿਸੇ ਨਾ ਕਿਸੇ ਲਈ ਜ਼ਰੂਰ ਖਾਸ ਹੁੰਦਾ ਆ