ਸੋਹਣਾ ਯਾਰ ਜੇ ਮੈਥੋ ਦਿਲ ਮੰਗੇ ਮੈ ਜਾਨ ਵੀ ਖੁਸ਼ੀ ਖੁਸ਼ੀ ਵਾਰ ਦਿਆ
ਓ ਕਹੇ ਮੇਰੀ ਜਿੰਦਗੀ ਹੈ ਬਸ ਤੇਰੇ ਨਾਲ ਤੇ ਮੈ ਸਭ ਕੁਝ ਓਸਤੋ ਹਾਰ ਦਿਆ

ਤੇਰੀ ਥਾਂ ਨੀ ਹੋਣਾ ਸਜਦਾ ਕਿਸੇ ਹੋਰ ਨੂੰ ਮੇਰੀ ਜਿੰਦਗੀ ਦਾ ਮੁਕਾਮ ਤੂੰ ਏ
ਰੱਬ ਨੂੰ ਤੇ ਮੈ ਕਦੇ ਦੇਖਿਆ ਨੀ ਮੇਰੇ ਲਈ ਤਾਂ ਸਭ ਤੂੰ ਹੀ ਤੂੰ ਏ

ਉਹਨਾ ਫੁੱਲਾ ਦੀ ਰਾਖੀ ਕੌਣ ਕਰਦਾ ਜੌ ਉੱਗ ਪੈਦੇ ਬਾਹਰ ਕਿਆਰੀਆ ਦੇ ,
ਤੇਰਾ ਬਣੂ ਕੀ ਭੌਲਿਆ ਪੰਛੀਆ ਉਏ,ਹੌ ਗਿਆਂ ਰੱਬ ਵੀ ਵੱਲ ਸ਼ਿਕਾਰੀਆ ਦੇ......

ਸਾਨੂੰ ਵੀ ਕਦੇ ਜੱਫੀ ਪਾ ਕੇ ਮਿਲ ਜਿੱਦਾਂ ਮਿਲਦੀ ਆਪਣੀਆਂ ਸਹੇਲੀਆਂ ਨੂੰ
ਸਾਡੀ ਵੀ ਕੋਈ ਹੈਗੀ ਆ ਦੱਸਣ ਜੋਗੇ ਹੋਈਏ ਆਪਣੇਂ ਯਾਰਾ ਵੈਲੀਆਂ ਨੂੰ

ਬਾਂਹ ਫੜਕੇ ਲੈ ਚੱਲ ਮੈਨੂੰ, ਬੜੀ ਸੋਹਣੀ ਮਿੱਟੀ ਤੇਰੀਆਂ ਰਾਹਵਾਂ ਦੀ,
ਜੇ ਪਿਆਰ ਸਜ਼ਾ ਤਾਂ ਮਨਜ਼ੂਰ ਸਾਨੂੰ, ਪਰ ਕੈਦ ਹੋਵੇ ਤੇਰੀਆਂ ਬਾਹਵਾਂ ਦੀ

ਕੋਲ ਸਦਾ ਰਹਿ ਸੱਜਣਾ, ਅਸੀਂ ਲੱਖ ਵਾਰ ਵੀ ਤੱਕ ਕੇ ਨਹੀਂ ਰੱਜਣਾ,
ਮੁਖੜਾ ਨਾ ਮੋੜੀਂ ਸਾਡਾ ਜ਼ੋਰ ਕੋਈ ਨਾ, ਕਦੇ ਛੱਡ ਕੇ ਨਾ ਜਾਵੀਂ ਸਾਡਾ ਹੋਰ ਕੋਈ ਨਾ...

ਕਿਉਂ ਇੰਨੀ ਸਜਾ ਦਿੰਦੇ ਹੋ ਕਦੀ ਯਾਦ ਕਰਦੇ ਹੋ ਤੇ ਕਦੇ ਭੁਲਾ ਦਿੰਦੇ ਓ
ਅਜੀਬ ਆ ਤੇਰੀ ਮੁਹੱਬਤ ਕਦੀ ਖੁਸ਼ੀ ਤੇ ਕਦੇ ਆਪਣੀਆਂ ਯਾਦਾਂ ਚ ਰਵਾ ਦਿੰਦੇ ਓ

ਮੁਖ ਮੋੜ ਲਿਆ ਅੱਜ ਸਜਨਾਂ ਨੇ ਰਖੀਂ ਉਹਨਾਂ ਨੂੰ ਸਦਾ ਆਬਾਦ ਰੱਬਾ
ਕਦਰਾਂ ਕੀਮਤਾਂ ਜਿਨਾ ਪਛਾਣੀਆਂ ਨਾ ਰਖੀਂ ਉਹਨਾਂ ਦੀਆਂ ਕੀਮਤਾਂ ਦਾ ਮਾਨ ਰੱਬਾ

ਕਿਹੜੇ ਹੌਂਸਲੇ ਦੇ ਨਾਲ ਕੱਲਾ ਕਰ ਗਈ ਏ ਜੱਗ ਦੀਆਂ ਨਜਰਾਂ ਚ ਝੱਲਾ ਕਰ ਗਈ ਏ
ਕਿਉਂ ਮੋਮ ਦਿਲ ਤੋਂ ਪੱਥਰ ਕਠੋਰ ਜੀ ਬਣੀ ਜਾਨੇ ਮੇਰੀਏ ਨੀ ਕੀਦਾ ਕਿਸੇ ਹੋਰ ਦੀ ਬਣੀ

ਬਿਨ ਮੰਗੇ ਜਿਹਨੂੰ ਸਭ ਕੁਝ ਮਿਲੇ ਉਹ ਕੀ ਜਾਣੇ ਕਦਰ ਕੀਹਨੂੰ ਕਹਿੰਦੇ ਨੇ
ਨੱਕ ਰਗੜ ਕੇ ਮੰਗਦੇ ਜੋ ਨਿੱਤ ਰੱਬ ਕੋਲੋਂ ਬਈ ਉਹਨੂੰ ਪੁੱਛੋ ਸਬਰ ਕੀਹਨੂੰ ਕਹਿੰਦੇ

ਹਰ ਸੁਪਨੇ ਨੂੰ ਆਪਣੇ ਸਾਂਹਾ ਵਿੱਚ ਰੱਖੋ
ਹਰ ਮੰਜਿਲ ਨੂੰ ਆਪਣੀ ਬਾਹਾਂ ਵਿੱਚ ਰੱਖੋ
ਹਰ ਜਗ੍ਹਾ ਜਿੱਤ ਆਪਣੀ ਹੈ ਬਸ ਮੰਜ਼ਿਲ ਨੂੰ ਆਪਣੀ ਨਿਗਾਹਾਂ ਵਿੱਚ ਰੱਖੋ

ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਵ੍ਹੇ ਜੀਊਣ ਦਾ ਮਕਸਦ ਨਹੀਂ ਭੁੱਲੀਦਾ,
ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ.. <> er kasz

ਸਮਾਂ ਦੋਸਤ ਅਤੇ ਰਿਸ਼ਤੇ ਇਹ ਉਹੋ ਚੀਜ਼ਾਂ ਨੇ ਜੋ ਸਾਨੂੰ ਮੁਫਤ ਮਿਲਦੀਆਂ ਨੇ
ਪਰ ਇਹਨਾਂ ਦੀ ਕੀਮਤ ਦਾ ਪਤਾ ਉਸ ਵਕਤ ਲਗਦਾ ਹੈ ਜਦੋਂ ਇਹ ਕਿਤੇ ਗੁਮ ਹੋ ਜਾਂਦੀਆ ਨੇ

ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ,
ਬਹੁਤੇ ਲੋਕ ਅਸਾਂ ਨੂੰ ਰੁਆ ਕੇ ਰਾਜ਼ੀ ਨੇ,
ਬੱਸ ਇਕ-ਦੋ ਜਿੰਨਾ ਆਪਣਾ ਬਨਾਇਆ,
ਬਾਕੀ ਸੱਭ ਮਿੱਟੀ ਚ ਮਿਲਾ ਕੇ ਰਾਜ਼ੀ ਨੇ

ਅੰਮੀ ਨੂੰ ਵਿਚਾਰੀ ਨੂੰ ਤਾ ਇੱਕੋ ਹੀ ਫਿਕਰ ਰਹਿਦਾ,
ਲਾਲ ਮੇਰੇ ਚੰਗੀ ਤਰਾ ਸੋਏ ਕੇ ਨਹੀ ਜੀ...
ਪੁੱਤ ਸਾਡੇ ਪੈਰਾਂ ਤੇ ਖਲੋਏ ਕੇ ਨਹੀ ਜੀ,
ਥੋਡੇ ਬਾਪੂ ਜੀ ਵੀ ਪੁੱਛਦੇ ਸੀ...