ਅਜੇ ਦੇਰ ਲੱਗਣੀ ਪਰ ਘੜਾ ਊਣਾ ਅਕਲ ਦਾ ਭਰ ਜਾਣਾ
ਨਾ ਗੁੱਸਾ ਕਰੋ ਮੇਰਾ ਮਿਤਰੋ ਮਰਜਾਣੇ ਨੇ ਇੱਕ ਦਿਨ ਮਰਜਾਣਾ

ਉਸ ਨੂੰ ਚਾਹਿਆ ਤਾਂ ਬਹੁਤ ਸੀ ਪਰ ਉਹ ਮਿਲਿਆ ਹੀ ਨਹੀ
ਮੇਰੀਆ ਲੱਖ ਕੋਸਿਸਾ ਦੇ ਬਾਵਜੂਦ ਫਾਸਲਾ ਮਿਟਿਆ ਹੀ ਨਹੀ

ਆਪਣੇ ਹਿੱਸੇ ਦੀ ਗਲਤੀ ਕਬੂਲ ਕਰਨ ਨਾਲ ਦੂਸਰੇ ਨੂੰ ਵੀ
ਆਪਣੀ ਕੀਤੀ ਗਲਤੀ ਕਬੂਲ ਕਰਨ ਦਾ ਹੌਸਲਾ ਮਿਲ ਜਾਂਦਾ ਹੈ

ਜੋ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ
ਜੋ ਰੌਦੇਂ ਰੌਦੇਂ ਹੱਸ ਪੈਂਦੇ ਉਹ ਇਸ਼ਕ ਚ ਹਾਰੇ ਹੁੰਦੇ ਨੇ

ਜੇ ਤੇਰੇ ਜਿਸਮ ਨਾਲ ਪਿਆਰ ਹੁੰਦਾ ਤਾ ਘਰੋਂ ਚੱਕ ਲੈ ਜਾਂਦਾ
ਪਰ ਪਿਆਰ ਤੇਰੀ ਰੂਹ ਨਾਲ ਆ ਤਾਹੀਂ ਰੱਬ ਕੋਲੋਂ ਤੈਨੂੰ ਮੰਗਦਾ

ਨੀ ਮੈਂ ਯੈਂਕੀਆਂ ਜਿੰਨਾ ਸੋਹਣਾ ਨਹੀਂ ਨਾ ਗੱਲਾਂ ਵਿੱਚ ਪੈਂਦੇ Dimple ਆ
ਅੱਤ ਸਿਰਾ ਤਾਂ ਅਮੀਰ ਕਰਾਉਂਦੇ ਯਾਰ ਤੇਰਾ ਤਾਂ ਪੂਰਾ Simple ਆ

ਅੱਖਾਂ ਵਿੱਚ ਵੀ ਪਿਆਰ, ਸਮਝਿਆਂ ਜਾਂਦਾ
ਸਿਰਫ ਮੂੰਹੋਂ ਕਹਿਣਾ ਇਜਹਾਰ ਨਹੀਂ ਹੁੰਦਾ
ਯਾਰੀ ਤਾਂ ਅੌਖੇ ਵੇਲੇ ਪਰਖੀ ਜਾਂਦੀ ਏ
ਰੋਜ਼ ਹੱਥ ਮਿਲਾਉਣ ਵਾਲਾ ਯਾਰ ਨੀਂ ਹੁੰਦਾ
er kasz

ਕਾਸ਼ ਅਸੀਂ ਵੀ ਕਿਸੇ ਦੀਆਂ ਅੱਖਾਂ ਦੇ ਨੂਰ ਹੁੰਦੇ ਕਿਸੇ ਦੇ ਦਿਲ ਦਾ ਸਰੂਰ ਹੁੰਦੇ
ਜੇ ਰੱਬ ਨੇ ਸਾਨੂੰ ਵੀ ਸੋਹਣਾ ਬਣਾਇਆ ਹੁੰਦਾ ਤਾਂ ਅਸੀਂ ਵੀ ਕਿਸੇ ਨਾ ਕਿਸੇ ਦਿਲ ਚ ਜ਼ਰੂਰ ਹੁੰਦੇ

ਹੋਵੇ ਸੋਹਣੀ ਰਾਤ ਰਾਤ ਚਾਨਣੀ ਜਰੂਰ ਹੋਵੇਂ
ਮੈਂ ਤੇਰੇ ਨਾਲ ਹੋਵਾਂ ਤੇ ਮੇਰੇ ਨਾਲ ਤੂੰ ਹੋਵੇਂ
ਕੀ ਪਤਾ ਕਿੰਨੀ ਕੱਟ ਲਈ ਤੇ ਕਿੰਨੀ ਬਾਕੀ ਆ
ਅੱਜ ਵੀ ਮੇਰਾ ਤੂੰ ਏ ਤੇ ਕੱਲ ਵੀ ਮੇਰਾ ਤੂੰ ਹੋਵੇ

ਅਰਮਾਨ ਵੀ ਬਥੇਰੇ ਨੇ ਪਰ ਸਾਹਾਂ ਦੀ ਵੀ ਕਮੀ ਹੈ
ਖੁਸ਼ੀਆਂ ਵੀ ਬੜੀਆਂ ਨੇ ਪਰ ਅੱਖਾਂ ਵਿਚ ਨਮੀ ਹੈ
ਹੋਰ ਮਿਲ ਗਏ ਬਥੇਰੇ ਮੈਨੂੰ ਜਾਨ ਤੋ ਵੱਧ ਚਾਹੁਣ ਵਾਲੇ ਬੱਸ ਜਿੰਦਗੀ ਦੇ ਵਿਚ ਤੇਰੀ ਇੱਕ ਕਮੀ ਹੈ

ਆਪਨੇ ਬਾਰੇ ਕੁਝ ਦਸ ਦੇ,
ਅਸੀ ਹੱਸ ਕੇ ਆਖਿਆ ਓਹਨਾ ਨੂੰ,
ਦਿਲ ਰੌਂਦਾ ਏ ਬੁਲ ਹਸਦੇ.
ਅਸੀ ਸੋਚਿਆ ਕਿਵੇਂ ਦੱਸੀਏ,
ਪਰ ਲੱਭਿਆ ਨਾ ਕੋਈ ਚਾਰਾ ਏ,
ਸਭ ਰਿਸ਼ਤੇ ਨਾਤੇ ਝੂਠੇ ਨੇ,
ਇਕ ਸੱਚਾ ਰੱਬ ਦਾ ਸਹਾਰਾ ਏ..

ਕੱਲ ਦਾ ਕੀ ਪਤਾ ਹੋਣੀ ਕਹਿਰ ਕੀ ਗੁਜ਼ਾਰਨਾ
ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ
ਲੇਖਾਂ ਦਿਆਂ ਮਾਰਿਆਂ ਨੂ ਹੋਰ ਨਹੀਂ ਸਤਾਈਦਾ
ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ
ਪਤਾ ਨਹੀਂ ਓਹ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ ਏ

ਤੇਰੇ ਦਿਲ ਦੀਆਂ ਕੰਧਾ ਟੱਪ ਕੇ ਤੇਰੇ ਦਿਲ ਵਿੱਚ ਆਉਣਾ ਚਾਹੁੰਦਾ ਹਾਂ
ਜੇ ਤੇਰੀ ਹੋਵੇ ਰਜਾਮਂਦੀ ਤੇਨੂੰ ਅਪਣੀ ਬਣਾਉਣਾ ਚਹੁੰਦਾ ਹਾਂ
ਜੇ ਕੋਈ ਤੇਰੀ ਮਜਬੂਰੀ ਹੈ ਤਾਂ ਕਿਸੇ ਗੱਲੋਂ ਨਾ ਪਰਦਾ ਕਰੀਂ
ਜੇ ਨਈਂ ਕਬੂਲ ਇਹ ਰਿਸ਼ਤਾ ਤੈਨੂੰ ਤਾਂ ਗੁਸਤਾਖੀ ਮਾਫ਼ ਕਰੀਂ

ਕਿਸੇ ਪਿਛੇ ਮਰਨ ਤੋ ਚੰਗਾ
ਕਿਸੇ ਲਈ ਜੀਣਾ ਸਿਖੋ

ਫੋਕਾ ਰੌਲਾ ਨਹੀਉ ਪਾਉਣਾ
ਜੋ ਕਿਹਾ ੳ ਕਰਕੇ ਵਿਖਾਉਣਾ