ਬੜੀ ਇਹ ਦੁਨਿਆ ਵੇਖੀ ਤੇ ਬੜੇ ਏਹਦੇ ਰੰਗ ਵੇਖੇ
ਤੇ ਪਹੁੰਚੇ ਇਸ ਨਤੀਜੇ ਤੇ ਇੱਕ ਰੱਬ ਤੇ ਦੂਜੇ ਮਾਂ ਪਿਓ ਬਿਨਾ ਐਤਬਾਰ ਨਾ ਕਰੀਏ ਤੀਜੇ ਤੇ

ਪਿਆਰ ਵੀ ਕਮਾਲ ਦਾ ਅਹਿਸਾਸ ਹੁੰਦਾ ਹੈ
ਕਦੋਂ ਹੁੰਦਾ ਪਤਾ ਹੀ ਨਹੀਂ ਲਗਦਾ ਤੇ
ਜਦੋਂ ਹੋ ਜਾਂਦਾ ਤਾਂ ਸਾਰਾ ਜੱਗ ਸੋਹਣਾ ਸੋਹਣਾ ਲਗਦਾ ਹੈ

ਸੋਹਣਾ ਯਾਰ ਜੇ ਮੈਥੋ ਦਿਲ ਮੰਗੇ ਮੈ ਜਾਨ ਵੀ ਖੁਸ਼ੀ ਖੁਸ਼ੀ ਵਾਰ ਦਿਆ
ਓ ਕਹੇ ਮੇਰੀ ਜਿੰਦਗੀ ਹੈ ਬਸ ਤੇਰੇ ਨਾਲ ਤੇ ਮੈ ਸਭ ਕੁਝ ਓਸਤੋ ਹਾਰ ਦਿਆ

ਆਪ ਗਿਲੀ ਥਾਂ ਪੈ ਜਾਂਦੀ
ਪਰ ਬੱਚੇ ਨੂੰ ਸੁੱਕੀ ਥਾਂ ਤੇ ਪਾਉਂਦੀ ਏ
ਬੱਚੇ ਦੇ ਸਾਹਾਂ ਦੀ ਮਹਿਕ ਮਾਂ ਨੂੰ
ਸ੍ਵਰਗ ਦਾ ਅਹਿਸਾਸ ਕਰਾਉਂਦੀ ਏ

ਨਾ ਦਿਨ ਦਾ ਪਤਾ ਨਾ ਰਾਤ ਦਾ ਇਕ ਜਵਾਬ ਦੇਵੀ ਰਬਾ ਤੂ ਮੇਰੀ ਬਾਤ ਦਾ
ਕਈ ਦਿਨ ਬੀਤ ਗਏ ਸਾਨੂ ਵਿਛੜੀਆਂ ਨੂ ਕੇਹੜਾ ਦਿਨ ਰਖਿਆ ਤੂ ਸਾਡੀ ਮੁਲਾਕਾਤ ਦਾ

ਮੇਰੀ ਜ਼ਿੰਦਗੀ ਦੀਆਂ ਬਸ ਦੋ ਹੀ ਖਵਾਹਿਸ਼ਾਂ ਨੇ
ਪਹਿਲੀ ਤੇਰਾ ਮੇਰਾ ਸਾਥ ਹਮੇਸ਼ਾ ਲਈ ਬਣਿਆ ਰਹੇ
ਤੇ ਦੂਜੀ ਕਿ ਮੇਰੀ ਪਹਿਲੀ ਖਵਾਹਿਸ਼ ਪੂਰੀ ਹੋਜੇ

ਸਮਾਂ ਦੋਸਤ ਅਤੇ ਰਿਸ਼ਤੇ ਇਹ ਉਹੋ ਚੀਜ਼ਾਂ ਨੇ ਜੋ ਸਾਨੂੰ ਮੁਫਤ ਮਿਲਦੀਆਂ ਨੇ
ਪਰ ਇਹਨਾਂ ਦੀ ਕੀਮਤ ਦਾ ਪਤਾ ਉਸ ਵਕਤ ਲਗਦਾ ਹੈ ਜਦੋਂ ਇਹ ਕਿਤੇ ਗੁਮ ਹੋ ਜਾਂਦੀਆ ਨੇ

ਜੇ ਕੀਤਾ ਸਾਡੇ ਨਾਲ ਪਿਆਰ ਕਦੇ ਸਾਥ ਨਾ ਛੱਡੀ
ਰੱਖੀ ਸਾਡੇ ਤੇ ਭਰੋਸਾ ਕਦੇ ਆਸ ਨਾ ਛੱਡੀ
ਲ਼ੈ ਆਵਾਂਗਾ ਤੈਨੂੰ ਰੱਬ ਕੋਲੋਂ ਖੋ ਕੇ
ਬੱਸ ਥੋੜਾ ਜਿਹਾ ਮੇਰੇ ਤੇ ਏਤਬਾਰ ਤਾਂ ਰੱਖੀ

ਕਾਸ਼ ਅਸੀਂ ਵੀ ਕਿਸੇ ਦੀਆਂ ਅੱਖਾਂ ਦੇ ਨੂਰ ਹੁੰਦੇ ਕਿਸੇ ਦੇ ਦਿਲ ਦਾ ਸਰੂਰ ਹੁੰਦੇ
ਜੇ ਰੱਬ ਨੇ ਸਾਨੂੰ ਵੀ ਸੋਹਣਾ ਬਣਾਇਆ ਹੁੰਦਾ ਤਾਂ ਅਸੀਂ ਵੀ ਕਿਸੇ ਨਾ ਕਿਸੇ ਦਿਲ ਚ ਜ਼ਰੂਰ ਹੁੰਦੇ

ਦੁੱਖ ਤਾਂ ਬਥੇਰੇ ਪਰ ਦੱਸਣੇ ਨੀ ਯਾਰ ਨੂੰ,
ਆਪੇ ਯਾਦ ਆਜੂ ਕਦੇ ਸੋਹਣੀ ਸਰਕਾਰ ਨੂੰ,
ਜੇ ਉਸ ਕੋਲ ਸਮਾਂ ਹੈਨੀ ਸਾਡੇ ਕੋਲ ਬਿਹਨ ਦਾ,
ਸਾਨੂੰ ਵੀ ਨੀ ਸ਼ੌਕ ਦੁੱਖ ਪੱਥਰਾਂ ਨੂੰ ਕਿਹਨ ਦਾ...

ਆਪਣਾ ਰਿਸ਼ਤਾ ਬੜਾ ਅਜ਼ੀਬ ਜਿਹਾ ਲੱਗਦਾ ਦੂਰ ਰਹਿ ਕੇ ਵੀ ਤੂੰ ਬੜਾ ਕਰੀਬ ਜਿਹਾ ਲੱਗਦਾ
ਮੈਨੂੰ ਪਤਾ ਹੈ ਕੀ ਤੂੰ ਮੈਨੂੰ ਨਹੀ ਮਿਲਣਾ ਫਿਰ ਕਿਉਂ ਤੂੰ ਮੈਨੂੰ ਮੇਰਾ ਨਸੀਬ ਜਿਹਾ ਲੱਗਦਾ

ਕੁੱਝ ਲਿੱਖਣ ਲੱਗਾ ਹਾ ਕਲਮੇ ਤੂੰ ਇਨਸਾਫ ਕਰ ਦੇਵੀ ਮੇਰੇ ਸੱਚ ਅਤੇ ਝੂਠ ਦਾ ਹਿਸਾਬ ਕਰ ਦੇਵੀ
ਅੱਜ ਲਿਖ ਦੇਣਾ ਕਿਨੇ ਕਿਨੇ ਮੇਰਾ ਦਿਲ ਤੋੜਿਆ ਜੇ ਤੇਰਾ ਨਾਮ ਆਵੇ ਤਾ ਮੈਨੂੰ ਮਾਫ ਕਰ ਦੇਵੀ

ਹੁਣ ਤੇਰੇ ਬਿਨ੍ਹਾ ਅਸੀ ਜਿਉਣਾਂ ਸਿੱਖ ਲਿਆ
ਯਾਦਾਂ ਤੇਰੀਆਂ ਨੂੰ ਵੀ ਭੁਲਾਉਣਾ ਸਿੱਖ ਲਿਆ
ਕਦੇ ਤੇਰੇ ਬਿਨ੍ਹਾ ਲੰਘਦਾ ਨੀ ਸੀ ਇੱਕ ਵੀ ਪਲ
ਹੁਣ ਤੇਰੇ ਬਿਨ੍ਹਾ ਦਿਨ ਲੰਘਉਣਾ ਸਿੱਖ ਲਿਆ

ਅਰਮਾਨ ਵੀ ਬਥੇਰੇ ਨੇ ਪਰ ਸਾਹਾਂ ਦੀ ਵੀ ਕਮੀ ਹੈ
ਖੁਸ਼ੀਆਂ ਵੀ ਬੜੀਆਂ ਨੇ ਪਰ ਅੱਖਾਂ ਵਿਚ ਨਮੀ ਹੈ
ਹੋਰ ਮਿਲ ਗਏ ਬਥੇਰੇ ਮੈਨੂੰ ਜਾਨ ਤੋ ਵੱਧ ਚਾਹੁਣ ਵਾਲੇ ਬੱਸ ਜਿੰਦਗੀ ਦੇ ਵਿਚ ਤੇਰੀ ਇੱਕ ਕਮੀ ਹੈ

ਕੱਲ ਦਾ ਕੀ ਪਤਾ ਹੋਣੀ ਕਹਿਰ ਕੀ ਗੁਜ਼ਾਰਨਾ
ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ
ਲੇਖਾਂ ਦਿਆਂ ਮਾਰਿਆਂ ਨੂ ਹੋਰ ਨਹੀਂ ਸਤਾਈਦਾ
ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ
ਪਤਾ ਨਹੀਂ ਓਹ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ ਏ